post

Jasbeer Singh

(Chief Editor)

Punjab

ਕਰੋੜਾਂ ਦੇ ਨਿਵੇਸ਼ ਨਾਲ ਮਿਲੇਗੀ ਪੰਜਾਬ ਵਿਚ ਜਲ ਅਤੇ ਸਵੱਛਤਾ ਢਾਂਚੇ ਨੂੰ ਮਜ਼ਬੂਤੀ : ਮੁੰਡੀਆਂ

post-img

ਕਰੋੜਾਂ ਦੇ ਨਿਵੇਸ਼ ਨਾਲ ਮਿਲੇਗੀ ਪੰਜਾਬ ਵਿਚ ਜਲ ਅਤੇ ਸਵੱਛਤਾ ਢਾਂਚੇ ਨੂੰ ਮਜ਼ਬੂਤੀ : ਮੁੰਡੀਆਂ ਚੰਡੀਗੜ੍ਹ, 19 ਦਸੰਬਰ 2025 : ਪੰਜਾਬ ਦੇ ਜਲ ਸਪਲਾਈ ਅਤੇ ਸਵੱਛਤਾ ਮੰਤਰੀ ਹਰਦੀਪ ਮੁੰਡੀਆਂ ਨੇ ਕਿਹਾ ਕਿ `ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਰਾਜ ਭਰ ਵਿਚ ਜਲ ਸਪਲਾਈ ਅਤੇ` ਸਵੱਛਤਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 2900 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਚਾਰ ਯੋਜਨਾਵਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ, ਜਦਕਿ 11 ਯੋਜਨਾਵਾਂ ਪਰੀਆਂ ਹੋਣ ਦੇ ਨੇੜੇ ਹਨ ਉਨ੍ਹਾਂ ਦੱਸਿਆ ਕਿ ਇਸ ਸਮੇਂ ਰਾਜ ਵਿਚ 34 ਲੱਖ ਤੋਂ ਵੱਧ ਪਰਿਵਾਰਾਂ ਨੂੰ 100 ਪ੍ਰਤੀਸ਼ਤ ਕਵਰੇਜ ਦੇ ਨਾਲ ਸੁਰੱਖਿਅਤ ਅਤੇ ਸਵੱਛ ਪੀਣ ਵਾਲੇ ਪਾਣੀ ਦੀ ਸਹੂਲਤ ਮਿਲ ਰਹੀ ਹੈ । ਕੈਬਲਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿੱਤੀ ਸਾਲ 2025-26 ਵਿਕਾਸ ਅਧੀਨ ਸਵੱਛਤਾ ਖੇਤਰ ਲਈ 2190. 80 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲ ਗੁਣਵੱਤਾ ਤੋਂ ਪ੍ਰਭਾਵਿਤ ਖੇਤਰਾਂ ਵਿਚ ਸਵੱਛ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ 15 ਮੁੱਖ ਪੜਾਵੀ ਜਲ ਸਪਲਾਈ ਯੋਜਨਾਵਾਂ `ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਜਿਨ੍ਹਾਂ ਅਧੀਨ 1706 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਯੋਜਨਾਵਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ, ਜਦਕਿ 11 ਯੋਜਨਾਵਾਂ ਪਰੀਆਂ ਹੋਣ ਦੇ ਨੇੜੇ ਹਨ।

Related Post

Instagram