

ਈਰਾਨ ਨੇ ਇਜਰਾਇਲ ਤੇ ਹਮਲਾ ਕਰਕੇ ਉਡਾਇਆ ਹਸਪਤਾਲ ਨਵੀਂ ਦਿੱਲੀ, 19 ਜੂਨ 2025 : ਵਿਦੇਸ਼ੀ ਧਰਤੀ ਈਰਾਨ ਤੇ ਇਜਰਾਇਲ ਵਿਚਕਾਰ ਸ਼ੁਰੂ ਹੋ ਚੁੱਕੀ ਭਿਆਨਕ ਜੰਗ ਦੇ ਚਲਦਿਆਂ ਇਜ਼ਰਾਇਲ ਵਲੋ਼ ਈਰਾਨ ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਅੱਜ ਈਰਾਨ ਨੇ ਇਜ਼ਰਾਇਲ ਤੇ ਹਮਲਾ ਕਰਕੇ ਉਸਦਾ 100 ਬਿਸਤਰਿਆਂ ਵਾਲਾ ਹਸਪਤਾਲ ਹੀ ਉਡਾ ਕੇ ਰੱਖ ਦਿੱਤਾ ਹੈ। ਈਰਾਨ ਨੇ ਇਜਰਾਇਲ ਤੇ ਹਮਲਾ ਕਰਕੇ ਜੋ ਹਸਪਤਾਲ ਤਬਾਹ ਕੀਤਾ ਹੈ ਉਹ ਇਜ਼ਰਾਈਲ ਦਾ ਸੋਰੋਕਾ ਮੈਡੀਕਲ ਸੈਂਟਰ ਹੈ ਅਤੇ ਇਹ ਇਜ਼ਰਾਈਲ ਦੇ ਦੱਖਣ ਖੇਤਰ ਦਾ ਇੱਕ ਵੱਡਾ ਹਸਪਤਾਲ ਹੈ । ਦੱਸਣਯੋਗ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਜੰਗ ਸ਼ੁਰੂ ਹੋਈ ਨੂੰ ਅੱਜ ਛੇਵਾਂ ਦਿਨ ਹੋ ਚੁੱਕਿਆ ਹੈ ਤੇ ਦੋਹਾਂ ਵਿਚਕਾਰ ਤਣਾਅ ਲਗਾਤਾਰ ਵਧਦਾ ਹੀ ਚਲਿਆ ਜਾ ਰਿਹਾ ਹੈ । ਜਦੋਂ ਕਿ ਅਮਰੀਕਾ ਸਮੇਤ ਕਈ ਦੇਸ਼ ਦੋਹਾਂ ਵਿਚਕਾਰ ਚੱਲ ਰਹੀ ਜੰਗ ਨੂੰ ਰੋਕਣ ਲਈ ਜੋਰ ਅਜਮਾਈਸ਼ ਕਰ ਰਹੇ ਹਨ ।