ਕੁਦਰਤ ਦੀ ਬਖ਼ਸੀ ਵਾਤਾਵਰਣ ਸੰਤੁਲਨਤਾ ਬਣਾਈ ਰੱਖਣਾ ਜਰੂਰੀ : ਰਾਕੇਸ ਗਰਗ
- by Jasbeer Singh
- August 8, 2024
ਕੁਦਰਤ ਦੀ ਬਖ਼ਸੀ ਵਾਤਾਵਰਣ ਸੰਤੁਲਨਤਾ ਬਣਾਈ ਰੱਖਣਾ ਜਰੂਰੀ : ਰਾਕੇਸ ਗਰਗ -ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋਂ "ਹਰ ਮਨੁੱਖ ਲਾਵੇ ਦੋ ਰੁੱਖ" ਲਹਿਰ ਤਹਿਤ ਵਿਕਾਸ ਕਾਲੋਨੀ ਪਾਰਕ ਵਿੱਚ ਬੂਟੇ ਲਾਏ ਪਟਿਆਲਾ, 8 ਅਗਸਤ : ਵਿਸ਼ਵ ਵਿੱਚ ਤਪਦੀ ਅਤਿ ਦੀ ਗਰਮੀ ਅਤੇ ਵੱਧਦੇ ਤਾਪਮਾਨ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਤੇ ਧਰਤੀ ਦੀ ਅਸੰਤੁਲਨਤਾ ਦੇ ਡਰ ਹੋਣ ਕਾਰਨ ਬੂਟੇ ਲਗਾਉਣੇ ਅਤਿ ਜਰੂਰੀ ਹਨ।ਇਹ ਪ੍ਰਗਟਾਵਾ ਡਿਪਟੀ ਕੰਟਰੋਲਰ ਫਾਈਨੈਂਸ ਅਤੇ ਲੇਖਾ ਰਾਕੇਸ਼ ਗਰਗ ਨੇ ਕੀਤਾ।ਉਹ ਇੱਥੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋਂ "ਹਰ ਮਨੁੱਖ ਲਾਵੇ ਦੋ ਰੁੱਖ" ਦੀ ਸ਼ੁਰੂ ਕੀਤੀ ਲਹਿਰ ਤਹਿਤ ਵਿਕਾਸ ਕਾਲੋਨੀ ਪਾਰਕ ਵਿੱਚ ਵੱਖ-ਵੱਖ ਕਿਸਮ ਦੇ 31 ਫ਼ਲਦਾਰ ਛਾਂਦਾਰ ਬੂਟੇ ਲਗਾਉਣ ਮੌਕੇ ਸੰਬੋਧਨ ਕਰ ਰਹੇ ਸਨ। ਡੀ.ਸੀ.ਐਫ.ਏ ਰਾਕੇਸ਼ ਗਰਗ ਨੇ ਕਿਹਾ ਕਿ ਸਾਡੇ ਗਲੇਸ਼ੀਅਰ (ਬਰਫੀਲੇ ਪਹਾੜ) ਬੜੀ ਤੇਜੀ ਨਾਲ ਪਿਘਲ ਰਹੇ ਹਨ, ਉਹਨਾਂ ਨੂੰ ਬਚਾਉਣ ਵਾਸਤੇਬੂਟੇ ਲਗਾਉਣ ਦਾ ਉਪਰਾਲਾ ਅਤਿ ਜਰੂਰੀ ਹੈ।ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਤੋਂ ਬਚਣ ਲਈ ਕੁਦਰਤ ਦੀ ਬਖ਼ਸੀ ਹੋਈ ਵਾਤਾਵਰਣ ਦੀ ਸੰਤੁਲਨਤਾ ਬਣਾਈ ਰੱਖਣੀ ਅਤਿ ਜਰੂਰੀ ਹੈ। ਇਸ ਮੌਕੇ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪ੍ਰਮਿੰਦਰ ਭਲਵਾਨ ਤੇ ਗਵਰਨਰ ਅਵਾਰਡੀ ਮੈਂਬਰ ਨਸਾ਼ ਮੁਕਤ ਭਾਰਤ ਅਭਿਆਨ ਜਤਵਿੰਦਰ ਗਰੇਵਾਲ ਨੇ ਵੀ ਕੁਦਰਤ ਦੀ ਸੰਭਾਲ ਹਿਤ ਬੂਟੇ ਲਗਾਏ।ਇਸ ਮੌਕੇ ਮਨਜੀਤ ਕੌਰ ਆਜਾਦ, ਆਸ਼ਾ ਸ਼ਰਮਾ ਕਵਿੱਤਰੀ ਬੈਂਕ ਮੈਨੇਜਰ, ਅਮਰਜੀਤ ਕੌਰ, ਅਨੂੰ ਚੋਪੜਾ, ਸੀਨੀਅਰ ਮੀਤ ਪ੍ਰਧਾਨ ਚਰਨਪਾਲ ਸਿੰਘ,ਰਾਮੇਸ਼ ਧੀਮਾਨ ਆਦਿ ਨੇ ਉਘੇ ਸਮਾਜ ਸੇਵੀ ਉਪਕਾਰ ਸਿੰਘ ਦੀ ਅਗਵਾਈ ਵਿੱਚ ਪ੍ਰਣ ਕੀਤਾ ਕੀ ਉਹ ਕੁਦਰਤ ਨਾਲ ਛੇੜ-ਛਾੜ ਨਹੀ ਕਰਨ ਦੇਣਗੇ।ਬਲਕਿ ਵਾਤਾਵਰਣ ਦੀ ਸੰਤੁਲਨਤਾ ਬਣਾਈ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਗੇ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਨਗੇ।
Related Post
Popular News
Hot Categories
Subscribe To Our Newsletter
No spam, notifications only about new products, updates.