post

Jasbeer Singh

(Chief Editor)

Patiala News

ਸਰਕਾਰੀ ਬਲੱਡ ਬੈਕ ਰਾਜਿੰਦਰਾ ਹਸਪਤਾਲ ਵੱਲੋਂ ਜਾਗਦੇ ਰਹੋ ਕਲੱਬ ਸਨਮਾਨਿਤ

post-img

ਸਰਕਾਰੀ ਬਲੱਡ ਬੈਕ ਰਾਜਿੰਦਰਾ ਹਸਪਤਾਲ ਵੱਲੋਂ ਜਾਗਦੇ ਰਹੋ ਕਲੱਬ ਸਨਮਾਨਿਤ ਕੌਮੀ ਖੂਨਦਾਨ ਦਿਵਸ ਮੌਕੇ ਜਾਗਦੇ ਰਹੋ ਕਲੱਬ ਸਨਮਾਨਿਤ ਜਾਗਦੇ ਰਹੋ ਕਲੱਬ ਪਟਿਆਲਾ ਦੀਆਂ ਸੇਵਾਵਾਂ ਸਲਾਘਾਯੋਗ : ਡਾ.ਰਮਿੰਦਰਪਾਲ ਸਿੰਘ ਸਿਵੀਆਂ ਪਟਿਆਲਾ : ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਆਡੀਟੋਰੀਅਮ ਵਿਖੇ,ਕੌਮੀ ਖੂਨਦਾਨ ਦਿਵਸ ਮਨਾਇਆ ਗਿਆ।ਜਿਸ ਵਿੱਚ ਕਲੱਬਾਂ,ਖੂਨਦਾਨੀਆਂ,ਅਤੇ ਮੋਟੀਵੇਟਰਾਂ ਨੇ ਭਾਗ ਲਿਆ।ਜਾਗਦੇ ਰਹੋ ਕਲੱਬ ਪਟਿਆਲਾ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਜਨਰਲ ਸਕੱਤਰ ਦੀਦਾਰ ਸਿੰਘ ਬੋਸਰ,ਸੀਨੀਅਰ ਮੀਤ ਤੇਜਿੰਦਰ ਸਿੰਘ ਮੰਡੌਰ,ਮੈਂਬਰ ਰਣਜੀਤ ਸਿੰਘ ਬੋਸਰ, ਮੈਂਬਰ ਜਗਰੂਪ ਸਿੰਘ ਪੰਜੋਲਾ,ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਨੂੰ ਸਰਟੀਫਿਕੇਟ ਅਤੇ ਸ਼ਾਨਦਾਰ ਮਮੈਟੋ ਦੇ ਕੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ.ਰਮਿੰਦਰਪਾਲ ਸਿੰਘ ਸਿਵੀਆਂ ਵਾਈਸ ਪ੍ਰਿੰਸੀਪਲ ਮੈਡੀਕਲ ਕਾਲਜ ਨੇ ਕਿਹਾ ਕਿ ਜਾਗਦੇ ਰਹੋ ਕਲੱਬ ਪਟਿਆਲਾ ਦੀਆਂ ਸੇਵਾਵਾਂ ਸਲਾਘਾਯੋਗ ਹਨ।ਜੋ ਹਰ ਸਮੇਂ ਲੋੜਵੰਦ ਮਰੀਜ਼ਾਂ ਦੀ ਮੱਦਦ ਕਰਨ ਲਈ ਤਿਆਰ ਬਰ ਤਿਆਰ ਰਹਿੰਦਾ ਹੈ।ਕਲੱਬ ਕਾਫੀ ਲੰਮੇ ਸਮੇਂ ਤੋਂ ਸਮਾਜ ਭਲਾਈ ਦੇ ਕਾਰਜ ਕਰਦਾ ਆ ਰਿਹਾ ਹੈ।ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ,ਕਿ ਖੂਨਦਾਨੀਆਂ ਦਾ ਮਾਣ-ਸਨਮਾਨ ਕਰਕੇ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ,ਜੋ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਬਲੱਡ ਬੈਕ ਦੀ ਕਮੀ ਨੂੰ ਖੂਨਦਾਨ ਕੈਂਪ ਲਗਾ ਕੇ,ਤੇ ਐਮਰਜੈਂਸੀ ਖੂਨਦਾਨੀ ਭੇਜ ਕੇ ਪੂਰਾ ਕਰਦੇ ਹਨ।ਖੂਨਦਾਨੀ ਪ੍ਰਮਾਤਮਾ ਵੱਲੋਂ ਭੇਜੇ ਹੋਏ, ਫਰਿਸ਼ਤੇ ਹੁੰਦੇ ਹਨ,ਜੋ ਲੋੜਵੰਦ ਮਰੀਜ਼ਾਂ ਦੀਆਂ ਖੂਨਦਾਨ ਕਰਕੇ ਜਿੰਦਗੀਆਂ ਬਚਾਉਂਦੇ ਹਨ।ਜਾਗਦੇ ਰਹੋ ਕਲੱਬ ਦੇ ਮੈਂਬਰ ਵਧਾਈ ਦੇ ਪਾਤਰ ਹਨ,ਕਿਉਂਕਿ ਸੰਨ 2000 ਤੋਂ ਲੈ ਕੇ ਹੁਣ ਤੱਕ ਲਗਾਤਾਰ 24 ਸਾਲ ਹੋਣ ਦੇ ਬਾਵਜੂਦ ਵੀ ਖੂਨਦਾਨ ਕੈਂਪ ਲਗਾ ਕੇ,ਤੇ ਐਮਰਜੈਂਸੀ ਖੂਨਦਾਨੀ ਭੇਜ ਕੇ ਬਲੱਡ ਬੈਕ ਦੀ ਮੱਦਦ ਕਰ ਰਹੇ ਹਨ।ਖੂਨਦਾਨ ਮਹਾਂਦਾਨ ਹੈ,ਤੁਹਾਡਾ ਦਿੱਤਾ ਹੋਇਆ, ਖੂਨ ਹਜਾਰਾਂ ਅਨਮੋਲ ਜ਼ਿੰਦਗੀਆਂ ਬਚਾਉਣ ਵਿੱਚ ਸਹਾਈ ਹੁੰਦਾ ਹੈ।ਮੈਂ ਸਾਰੇ ਖੂਨਦਾਨੀਆਂ,ਤੇ ਸੰਸਥਾਵਾਂ ਨੂੰ ਵਧਾਈ ਦਿੰਦਾ ਹਾਂ,ਕਿ ਤੁਸੀਂ ਕੌਮੀ ਖੂਨਦਾਨ ਦਿਵਸ ਮਨਾਉਣ ਲਈ ਸਾਰੇ ਇੱਕੋ ਮੰਚ ਤੇ ਇੱਕਠੇ ਹੋਏ।ਇਸ ਡਾ.ਰਮਿੰਦਰਪਾਲ ਸਿੰਘ ਸਿਵੀਆਂ ਵਾਈਸ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ,ਡਾ.ਰਾਜਨ ਸਿੰਗਲਾ ਡਾਇਰੈਕਟਰ ਮੈਡੀਕਲ ਕਾਲਜ,ਡਾ.ਗਰੀਸ ਸਾਹਨੀ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ,ਡਾ.ਮੋਨਿਕਾ ਗਰਗ ਪ੍ਰੋਫੈਸਰ ਇੰਚਾਰਜ ਬਲੱਡ ਬੈਕ ਰਾਜਿੰਦਰਾ ਹਸਪਤਾਲ,ਡਾ.ਆਕਾਸ਼ ਅਗਰਵਾਲ,ਡਾ.ਰਜਨੀ ਬਸੀ,ਸੁਖਵਿੰਦਰ ਸਿੰਘ ਪੀ.ਆਰ.ਓ., ਜਸਪ੍ਰੀਤ ਕੌਰ,ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਤੇਜਿੰਦਰ ਸਿੰਘ ਮੰਡੌਰ,ਦੀਦਾਰ ਸਿੰਘ ਬੋਸਰ,ਹਰਕ੍ਰਿਸ਼ਨ ਸਿੰਘ ਸੁਰਜੀਤ,ਜਗਰੂਪ ਸਿੰਘ ਪੰਜੋਲਾ,ਰਣਜੀਤ ਸਿੰਘ ਬੋਸਰ,ਭਗਵਾਨ ਦਾਸ ਗੁਪਤਾ ਦੋਸਤ ਸੰਸਥਾ,ਚਾਚਾ ਜਗਰਾਜ ਸਿੰਘ ਚਹਿਲ,ਹਰਜਿੰਦਰ ਸਿੰਘ ਬਿੱਟਾ ਪਾਤੜਾਂ,ਅਤੇ ਡਾ.ਅੰਕੁਰ ਗੁਪਤਾ ਹਾਜ਼ਰ ਸੀ।

Related Post