ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਣਵਾਈ ਹੁਣ ਹੋਵੇਗੀ 11 ਮਾਰਚ ਨੂੰ ਨਵੀਂ ਦਿੱਲੀ, 17 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਜਗਤਾਰ ਸਿੰਘ ਹਵਾਰਾ ਵਲੋਂ ਪਾਈ ਅਪੀਲ ਤੇ ਸੁਣਵਾਈ ਹੁਣ 11 ਮਾਰਚ ਤੇ ਪੈਂਡਿੰਗ ਪਾ ਦਿੱਤੀ ਹੈ। ਕੀ ਅਪੀਲ ਪਾਈ ਹੈ ਜਗਤਾਰ ਹਵਾਰਾ ਨੇ ਮਿਲੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਜੋ ਜਗਤਾਰ ਸਿੰਘ ਹਵਾਰਾ ਦੀ ਅਪੀਲ ਤੇ ਸੁਣਵਾਈ 11 ਮਾਰਚ ਤੇ ਪਾਈ ਹੈ ਵਿਚ ਜਗਤਾਰ ਸਿੰਘ ਹਵਾਰਾ ਵਲੋਂ ਆਖਿਆ ਗਿਆ ਹੈ ਕਿ ਉਸਨੂੰ ਦਿੱਲੀ ਦੀ ਤਿਹਾੜ ਜੇਲ ਤੋਂ ਬਦਲ ਕੇ ਪੰਜਾਬ ਦੀ ਕਿਸੇ ਵੀ ਜੇਲ ਵਿਚ ਭੇਜਿਆ ਜਾਵੇ। ਦੱਸਣਯੋਗ ਹੇ ਕਿ ਜਗਤਾਰ ਸਿੰਘ ਹਵਾਰਾ ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੀ ਹੱਤਿਆ ਦੇ ਜੁਰਮ ਵਿਚ ਜੇਲ ਵਿਚ ਬੰਦ ਹੈ।
