post

Jasbeer Singh

(Chief Editor)

Latest update

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨੇ ਕੀਤੀ ਪਾਕਿ ਦੇ ਬਹਾਵਲਪੁਰ ਵਿਚ ਮੀਟਿੰਗ

post-img

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨੇ ਕੀਤੀ ਪਾਕਿ ਦੇ ਬਹਾਵਲਪੁਰ ਵਿਚ ਮੀਟਿੰਗ ਗੁਰਦਾਸਪੁਰ/ਲਾਹੌਰ, 12 ਦਸੰਬਰ 2025 : ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨੇ ਭਾਰਤ ਵਿਰੁੱਧ ਫੌਜਾਂ ਇਕੱਠੀਆਂ ਕਰ ਲਈਆਂ ਹਨ। ਭਾਰਤ ਵਿਰੁੱਧ ਹਮਲੇ ਦੀ ਬਣਾਈ ਰਣਨੀਤੀ ਦੋਵਾਂ ਅੱਤਵਾਦੀ ਸਮੂਹਾਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਬਹਾਵਲਪੁਰ ਵਿਚ ਇਕ ਸਾਂਝੀ ਮੀਟਿੰਗ ਕੀਤੀ । ਬਹਾਵਲਪੁਰ ਓਹੀ ਇਲਾਕਾ ਹੈ, ਜਿਸ ਨੂੰ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਨੇ ਨਿਸ਼ਾਨਾ ਬਣਾਇਆ ਸੀ । ਮੀਟਿੰਗ `ਚ ਭਾਰਤ ਵਿਰੁੱਧ ਹਮਲੇ ਦੀ ਰਣਨੀਤੀ ਬਣਾਈ ਗਈ । ਮੀਟਿੰਗ ਵਿਚ ਆਈ. ਐਸ. ਆਈ. ਦੇ ਕੁੱਝ ਅਧਿਕਾਰੀ ਵੀ ਹੋਏ ਸਨ ਸ਼ਾਮਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਕੁਝ ਅਧਿਕਾਰੀ ਵੀ ਸ਼ਾਮਲ ਹੋਏ । ਇਸ ਦੌਰਾਨ ਭਾਰਤ ਵਿਰੁੱਧ ਅੱਤਵਾਦੀ ਕਾਰਵਾਈਆਂ `ਤੇ ਚਰਚਾ ਕੀਤੀ । ਇਨ੍ਹਾਂ ਦੋਵਾਂ ਅੱਤਵਾਦੀ ਸਮੂਹਾਂ ਦੇ ਏਕੀਕਰਨ ਅਤੇ ਬਹਾਵਲਪੁਰ `ਚ ਵੱਡੇ ਪੱਧਰ `ਤੇ ਮੀਟਿੰਗ ਨੇ ਭਾਰਤੀ ਖੁਫੀਆ ਏਜੰਸੀਆਂ ਨੂੰ ਚਿੰਤਤ ਕਰ ਦਿੱਤਾ ਹੈ । ਸੂਤਰਾਂ ਅਨੁਸਾਰ ਬਹਾਵਲਪੁਰ `ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੀ ਮੀਟਿੰਗ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

Related Post

Instagram