ਸ਼ਹਿਜ਼ਾਦ ਭੱਟੀ ਗੈਂਗ ਦੇ ਤਿੰਨ ਮੁਲਜ਼ਮ ਜਲੰਧਰ ਪੁਲਸ ਨੇ ਕੀਤੇ ਗ੍ਰਿਫ਼ਤਾਰ
ਜਲੰਧਰ, 26 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਪੰਜਾਬ ਪੁਲਸ ਵਲੋਂ ਸ਼ਹਿਜਾਦ ਭੱਟੀ ਗੈਂਗ ਦੇ ਤਿੰਨ ਮੁਲਜਮਾਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਇਹ ਤਿੰਨੋ ਜਣੇ
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੁਲਸ (Jalandhar Police) ਵੱਲੋਂ ਜੋ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਖੁਫੀਆ ਜਾਣਕਾਰੀ ਦੇ ਆਧਾਰ `ਤੇ ਕਾਰਵਾਈ ਕਰਦਿਆਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਗੈਂਗ (Shahzad Bhatti Gang) ਦੇ ਤਿੰਨ ਸਰਗਰਮ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਪ੍ਰਦੀਪ ਸਿੰਘ, ਭਰਤ ਵਰਮਾ ਅਤੇ ਸਚਿਨ ਖੋਸਲਾ ਦੇ ਤੌਰ ਤੇ ਹੋਈ ਹੈ ।
ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ
ਜਲੰਧਰ ਵਿਖੇ ਪੁਲਸ ਵਲੋਂ ਉਪਰੋਕਤ ਪਕੜੇ ਗਏ ਤਿੰਨੋਂ ਮੁਲਜਮਾਂ ਤੋਂ ਕੀਤੀ ਗਈ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਤਿੰਨੋਂ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਸਿੱਧੇ ਸੰਪਰਕ ਵਿੱਚ ਆਏ ਸਨ । ਭੱਟੀ ਦੇ ਇਸ਼ਾਰੇ `ਤੇ ਹੀ ਇਹ ਸਾਰੇ ਭਾਰਤ ਵਿਰੋਧੀ ਨੈੱਟਵਰਕ ਨੂੰ ਚਲਾ ਰਹੇ ਸਨ।
ਸਰਕਾਰੀ ਵਿਭਾਗਾਂ ਦੀ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼
ਫੜੇ ਗਏ ਮੁਲਜ਼ਮਾਂ `ਤੇ ਬੇਹੱਦ ਗੰਭੀਰ ਦੋਸ਼ ਲੱਗੇ ਹਨ । ਪੁਲਸ ਅਨੁਸਾਰ ਇਹ ਤਿੰਨੋਂ ਮੁਲਜ਼ਮ ਭਾਰਤ ਦੇ ਵੱਖ-ਵੱਖ ਅਹਿਮ ਅਤੇ ਗੁਪਤ ਸਰਕਾਰੀ ਵਿਭਾਗਾਂ ਦੀਆਂ ਅੰਦਰੂਨੀ ਜਾਣਕਾਰੀਆਂ ਇਕੱਠੀਆਂ ਕਰਕੇ ਪਾਕਿਸਤਾਨ ਭੇਜ ਰਹੇ ਸਨ, ਜੋ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹੈ ।
ਯੂ. ਏ. ਪੀ. ਏ. ਤਹਿਤ ਕਰ ਲਿਆ ਹੈ ਮਾਮਲਾ ਦਰਜ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲੰਧਰ ਪੁਲਿਸ ਨੇ ਮੁਲਜ਼ਮਾਂ ਖਿ਼ਲਾਫ਼ (ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ । ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਨੈੱਟਵਰਕ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ ।
