ਜਨਹਿਤ ਸਮਿਤੀ ਨੇ ਨਸ਼ਾ ਮੁਕਤ ਅਤੇ ਸਿਹਤਵੰਦ ਪੰਜਾਬ ਲਈ ਕਰਵਾਈ 12ਵੀਂ ਹਾਫ ਮੈਰਾਥੋਨ- ਵਿਨੋਦ ਸ਼ਰਮਾ
- by Jasbeer Singh
- November 16, 2025
ਜਨਹਿਤ ਸਮਿਤੀ ਨੇ ਨਸ਼ਾ ਮੁਕਤ ਅਤੇ ਸਿਹਤਵੰਦ ਪੰਜਾਬ ਲਈ ਕਰਵਾਈ 12ਵੀਂ ਹਾਫ ਮੈਰਾਥੋਨ- ਵਿਨੋਦ ਸ਼ਰਮਾ ਹਜ਼ਾਰ ਤੋਂ ਵੱਧ ਨੌਜਵਾਨਾਂ ਦਾ ਮੈਰਾਥੋਨ ਵਿੱਚ ਭਾਗ ਲੈਣਾ ਸ਼ਲਾਘਾਯੋਗ- ਡੀ.ਆਈ.ਜੀ ਕੁਲਦੀਪ ਚਹਿਲ ਪਟਿਆਲਾ ਜਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵੱਲੋਂ ਐਸ.ਕੇ ਗੌਤਮ ਪ੍ਰਧਾਨ ਅਤੇ ਵਿਨੋਦ ਸ਼ਰਮਾ ਜਨਰਲ ਸਕੱਤਰ ਸਟੇਟ ਅਵਾਰਡੀ ਦੀ ਅਗਵਾਈ ਹੇਠ 12ਵੀਂ ਹਾਫ ਮੈਰਾਥਨ ਦੌੜ ਕਰਵਾਈ ਗਈ। ਇਹ ਦੋੜ ਬ੍ਰਿਟਿਸ਼ ਇੰਡੀਅਨ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਸਮਰਪਿਤ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਸਿਹਤਮੰਦ ਪੰਜਾਬ ਲਈ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਡੀ. ਆਈ.ਜੀ ਪਟਿਆਲਾ ਰੇਂਜ ਕੁਲਦੀਪ ਚਹਿਲ, ਮੇਅਰ ਕੁੰਦਨ ਗੋਗੀਆ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਤਜਿੰਦਰ ਮਹਿਤਾ, ਡੀ.ਐਸ.ਪੀ ਸਤਨਾਮ ਸਿੰਘ, ਜਸਪ੍ਰੀਤ ਸਿੰਘ ਕਾਹਲੋ ਐਸ.ਐਚ.ਉ ਥਾਣਾ ਕੋਤਵਾਲੀ, ਸ਼ਿਵਰਾਜ ਸਿੰਘ ਢਿੱਲੋਂ ਐਸ.ਐਚ.ਓ ਥਾਣਾ ਲਾਹੌਰੀ ਗੇਟ, ਮੀਤ ਪ੍ਰਧਾਨ ਚਮਨ ਲਾਲ ਗਰਗ, ਗਵਰਨਰ ਅਵਾਰਡੀ ਜਤਿੰਦਰ ਗਰੇਵਾਲ, ਜੋਇੰਟ ਸਕੱਤਰ ਜਗਤਾਰ ਜੱਗੀ, ਸਟੇਟ ਅਵਾਰਡੀ ਪਰਮਿੰਦਰ ਭਲਵਾਨ ਅਤੇ ਹੋਰ ਵੀ ਆਗੂ ਮੌਕੇ ਤੇ ਹਾਜ਼ਰ ਸਨ। ਇਸ ਮੌਕੇ ਡੀ.ਆਈ.ਜੀ ਚਹਿਲ ਨੇ ਕਿਹਾ ਕਿ ਜਨਹਿਤ ਸਮਿਤੀ ਵੱਲੋਂ ਨਸ਼ਾ ਮੁਕਤ ਪੰਜਾਬ ਤਹਿਤ ਹਾਫ ਮੈਰਾਥਨ ਦਾ ਆਯੋਜਨ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ। ਉਹਨਾਂ ਕਿਹਾ ਕਿ ਜਨਹਿਤ ਸਮਿਤੀ ਪਾਰਕਾਂ ਦੀ ਸਾਂਭ ਸੰਭਾਲ ਰਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਦੀ ਮਦਦ, ਲੋੜਵੰਦਾਂ ਨੂੰ ਦਵਾਈਆਂ ਦੇਣੀਆਂ ਅਤੇ ਐਂਬੂਲੈਂਸ ਚਲਾਉਣੀਆਂ ਅਤੇ ਹੋਰ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਹੋਕੇ ਕੰਮ ਕਰ ਰਹੀ ਹੈ। ਇਸ ਮੌਕੇ ਵਿਨੋਦ ਸ਼ਰਮਾ ਨੇ ਕਿਹਾ ਕਿ ਇਸ ਹਾਫ ਮੈਰਾਥਨ ਵਿੱਚ ਚਿਪ ਸਿਸਟਮ ਰਾਹੀਂ 21, 10, 5, 2.5 ਅਤੇ 1 ਕਿਲੋਮੀਟਰ ਦੀ ਦੌੜ ਕਰਵਾਈ ਗਈ ਅਤੇ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ, ਟਰਾਫੀਆਂ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਅਤੇ ਹੋਰ ਮਹਿਮਾਨਾਂ ਲਈ ਸਵਾਦਿਸ਼ਟ ਵਿਅੰਜਨਾ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਇਸ ਮੌਕੇ ਹਰਿੰਦਰਪਾਲ ਸਿੰਘ ਬਾਗਬਾਨੀ ਅਫਸਰ, ਪ੍ਰੀਤ ਮੋਹਨ ਸਿੰਘ ਯੂਐਸਏ, ਡਾ. ਸਤਵੰਤ ਸਿੰਘ, ਡਾ.ਧਨਵੰਤ ਸਿੰਘ, ਬਲਵਿੰਦਰ ਸਿੰਘ ਅਮਰ ਹਸਪਤਾਲ, ਡਾ.ਹਰੀ ਓਮ ਅਗਰਵਾਲ, ਅਨਿਲ ਭਾਰਤੀ, ਨੀਰਜ ਕੁਮਾਰ ਮੋਦੀ ਪ੍ਰਿੰਸੀਪਲ ਮੋਦੀ ਕਾਲਜ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ, ਨਰੇਸ਼ ਪਾਠਕ, ਐਸ.ਪੀ ਚਾਂਦ, ਈਸ਼ਵਰ ਚੌਧਰੀ, ਜੀ.ਐਸ.ਅਨੰਦ, ਨੀਲ ਕਮਲ ਜੁਨੇਜਾ, ਐਸ.ਆਈ ਜਸਵੰਤ ਕੁਮਾਰ, ਸਤਪਾਲ ਪਰਾਸ਼ਰ, ਸਤੀਸ਼ ਜੋਸ਼ੀ, ਰੁਦਰ ਪ੍ਰਤਾਪ ਸਿੰਘ, ਜਸਵੰਤ ਸਿੰਘ ਕੋਹਲੀ, ਸੁਰਿੰਦਰ ਸਿੰਘ, ਹਰਪਾਲ ਮਾਨ, ਪ੍ਰਦੀਪ ਕੁਮਾਰ, ਨਗਿੰਦਰ ਸਿੰਘ, ਦੀਨਾ ਨਾਥ ਰਾਜੋਲੀਆ ਅਤੇ ਹੋਰ ਮਹਿਮਾਨ ਮੌਕੇ ਤੇ ਹਾਜ਼ਰ ਸਨ। ਇਸ ਮੌਕੇ ਫਿਟ ਰਨਰ, ਫਿਟਨੈਸ ਲਵਰ ਪੰਜਾਬ, ਪਟਿਆਲਾ ਰਨਰ, ਪਟਿਆਲਾ ਰਾਈਡਰ, ਫਨ ਆਨ ਵੀਲ, ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ, ਬੋਰਨ ਰਨਰ, ਪਟਿਆਲਾ ਰੋਡੀਜ, ਗਰੀਨ ਬਾਈਕਰ, ਰਿਕਾਰਡ ਬਰੇਕ, ਬਟਰ ਫਲਾਈ ਗਰੁੱਪ, ਰਨਰ ਸੁਕਾਇਡ, ਫਰੈਂਡਸ ਆਨ ਵੀਲ ਰਨਰ, ਬਾਜ ਰਨਰ, ਰਾਇਲ ਫਿੱਟ, ਹੈਲਥ ਅਵੇਅਰਨੈਸ ਸੋਸਾਇਟੀ ਦੇ ਮੈਂਬਰਾਂ ਨੇ ਵੀ ਵੱਡੇ ਪੱਧਰ ਤੇ ਸ਼ਿਰਕਤ ਕੀਤੀ।
