ਜਸਪਾਲ ਮਹਿਰਾ (ਗੁੱਡੂ) ਬਣੇ ਪਟਿਆਲਾ ਪ੍ਰੋਗਰੈਸਿਵ ਫ਼ਰੰਟ ਦੇ ਵਾਰਡ ਨੰ 51 ਦੇ ਪ੍ਰਧਾਨ
- by Jasbeer Singh
- November 6, 2025
ਜਸਪਾਲ ਮਹਿਰਾ (ਗੁੱਡੂ) ਬਣੇ ਪਟਿਆਲਾ ਪ੍ਰੋਗਰੈਸਿਵ ਫ਼ਰੰਟ ਦੇ ਵਾਰਡ ਨੰ 51 ਦੇ ਪ੍ਰਧਾਨ -ਜਸਪਾਲ ਮਹਿਰਾ ਵਰਗੀਆਂ ਸਖਸੀਅਤਾਂ ਦਾ ਪਟਿਆਲਾ ਪ੍ਰੋਗਰੈਸਿਵ ਫਰੰਟ ਨਾਲ ਜੁੜਨਾ ਮਾਣ ਵਾਲੀ ਗੱਲ : ਅਕਾਸ ਬੋਕਸਰ ਪਟਿਆਲਾ, 6 ਨਵੰਬਰ 2025 : ਸਮਾਜ ਸੇਵੀ ਸੰਸਥਾ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਅਕਾਸ਼ ਬੋਕਸਰ ਅਤੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਨੇ ਫਰੰਟ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਉਘੇ ਸਮਾਜ ਸੇਵਕ ਜਸਪਾਲ ਮਹਿਰਾ ਗੁੱਡੂ ਨੂੰ ਫਰੰਟ ਦਾ ਵਾਰਡ ਨੰ:51 ਦਾ ਪ੍ਰਧਾਨ ਨਿਯੁਕਤ ਕੀਤ ਹੈ। ਸਮਾਜ ਸੇਵਕ ਜਸਪਾਲ ਮਹਿਰਾ ਰੇਜਿਡੈਂਟ ਵੈਲਫ਼ੇਅਰ ਸੋਸਾਇਟੀ (ਰਜ਼ਿ) ਨਾਭਾ ਗੇਟ ਪਟਿਆਲਾ ਪਿਛਲੇ 25 ਸਾਲ ਤੋਂ ਲਗਾਤਾਰ ਪ੍ਰਧਾਨ ਚਲੇ ਆ ਰਹੇ ਹਨ। ਬਾਗ਼ੀਚੀ ਜੀਵਨ ਸਿੰਘ ਨਾਭਾ ਗੇਟ ਬਾਗ਼ੀਚੀ ਜੀਵਨ ਸਿੰਘ ਵਾਲੀ ਇਨ੍ਹਾਂ ਦੇ ਪਰਿਵਾਰ ਦੇ ਨਾਮ ਤੇ ਹੈ। ਮੈਂਬਰ ਬਾਬਾ ਮੋਤੀ ਰਾਮ ਮਹਿਰਾ ਫਤਹਿਗੜ੍ਹ ਸਾਹਿਬ ਟਰੱਸਟ ਚੇਅਰਮੈਨ, ਪੰਜਾਬ ਸਟੇਟ ਸਰਵਿਸ ਫੈਡਰੇਸ਼ਨ ਪੀ ਡਬਲਯੂ ਡੀ, ਬੀ ਐਂਡ ਆਰ ਇਲੈਕਟੀਕਲ ਪਟਿਆਲਾ ਸੀਨੀਅਰ ਮੈਂਬਰ ਸਾਂਝ ਕੇਂਦਰ ਹਨ। ਵਾਰਡ ਪ੍ਰਧਾਨ ਜਸਪਾਲ ਮਹਿਰਾ ਨੂੰ ਫਰੰਟ ਦੇ ਪ੍ਰਧਾਨ ਅਕਾਸ਼ ਬੋਕਸਰ ਅਤੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਨੇ ਸਨਮਾਨਤ ਵੀ ਕੀਤਾ। ਇਸ ਮੌਕੇ ਅਕਾਸ ਬੋਕਸਰ ਨੇ ਦੱਸਿਆ ਕਿ ਜਸਪਾਲ ਮਹਿਰਾ ਪਿਛਲੇ ਕਈ ਦਹਾਕਿਆਂ ਤੋਂ ਲੋਕ ਸੇਵਾ ਕਰਦੇ ਆ ਰਹੇ ਹਨ ਅਤੇ ਵੱਖ ਵੱਖ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਅਜਿਹੀਆਂ ਸਖਸੀਅਤਾਂ ਦਾ ਪਟਿਆਲਾ ਪ੍ਰੋਗਰੈਸਿਵ ਫਰੰਟ ਨਾਲ ਜੁੜਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਦੇ ਫੇਰ ਤੋਂ ਸਾਫ ਕੀਤਾ ਕਿ ਪਟਿਆਲਾ ਪ੍ਰੋਗਰੈਸਿਵ ਫਰੰਟ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿਚ ਵਧ ਚੜ ਕੇ ਹਿੱਸਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸ਼ਹਿਰ ਦੇ 9 ਵਾਰਡਾਂ ਦੇ ਪ੍ਰਧਾਨ ਲਗ ਚੁੱਕੇ ਹਨ ਅਤੇ ਜਲਦ ਹੀ ਫਰੰਟ ਦੇ ਵੱਖ ਵੱਖ ਵਿੰਗਾ ਦਾ ਗਠਨ ਵੀ ਕੀਤਾ ਜਾਵੇਗਾ। ਸਰਪ੍ਰਸ਼ਤ ਐਡਵੋਕੇਟ ਸਤੀਸ਼ ਕਰਕਰਾ ਨੇ ਵਾਰਡ ਨੰ:51 ਦੇ ਪ੍ਰਧਾਨ ਜਸਪਾਲ ਮਹਿਰਾ ਨੂੰ ਵਧਾਈ ਦਿੱਤੀ। ਇਸ ਮੌਕੇ ਰੋਹਿਤ ਗੁਪਤਾ ਬੈਂਕ ਮੈਨੇਜਰ ਆਰ ਬੀ ਐਲ, ਹਰਿੰਦਰ ਪਾਲ ਸਿੰਘ, ਗੁਰਦੀਪ ਸਿੰਘ ਵਾਲਿਆਂ ਪ੍ਰਧਾਨ ਪੈਨਸ਼ਨ ਯੂਨੀਅਨ, ਰਾਕੇਸ਼ ਖੰਨਾ ਗੁੱਲਾ, ਰਾਜਿੰਦਰ ਸਿੰਘ ਐਸ ਬੀ ਆਈ, ਪਵਨ ਪੇਂਟਰ ਪਾਤੜਾਂ, ਬਲਜੀਤ ਸਿੰਘ ਟੀਟੂ, ਵਿਜੈ ਮੋਹਨ ਵਰਮਾ, ਜੈਕੀ ਜੀ, ਜਰਨੈਲ ਸਿੰਘ, ਚਿਰੰਜੀ ਲਾਲ ਜਪਾਨੀ, ਕਰਨੈਲ ਸਿੰਘ ਚਲੈਲਾ ਅਤੇ ਨਰਿੰਦਰਪਾਲ ਆਰ ਬੀ ਐਲ ਬੈਂਕ ਵੀ ਹਾਜ਼ਰ ਸਨ। ਫੋਟੋ ਕੈਪਸ਼ਨ: ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਅਕਾਸ਼ ਬੋਕਸਰ ਅਤੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਵਾਰਡ ਨੰ:51 ਦੇ ਪ੍ਰਧਾਨ ਜਸਪਾਲ ਮਹਿਰਾ ਨੂੰ ਸਨਮਾਨਤ ਕਰਦੇ ਹੋਏ।
