ਜੱਸੀ ਢੱਲ ਮੈਮੋਰੀਅਲ ਸਪੋਰਟਸ ਕਲੱਬ ਦੀ ਮੀਟਿੰਗ ਹੋਈ ਪਟਿਆਲਾ, 8 ਜਨਵਰੀ 2026 : ਜੱਸੀ ਢੱਲ ਮੈਮੋਰੀਅਲ ਸਪੋਰਟਸ ਕਲੱਬ ਦੇ ਪ੍ਰਧਾਨ ਹਰੀਸ਼ ਸਿੰਘ ਰਾਵਤ ਤੇ ਚੇਅਰਮੈਨ ਕੁਲਵਿੰਦਰ ਸਿੰਘ ਢੱਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਸੈਕਟਰੀ ਬਿਕਰਮ ਠਾਕੁਰ, ਖਜਾਨਚੀ ਅਸ਼ਵਨੀ ਕੁਮਾਰ ਆਸ਼ੂ ਜੀ ਦੇ ਸਹਿਯੋਗ ਨਾਲ ਤੀਸਰਾ ਜੱਸੀ ਢੱਲ ਮੈਮੋਰੀਅਲ ਬੇਸਬਾਲ ਚੈਂਪੀਅਨਸ਼ਿਪ ਮਿਤੀ 9 ਜਨਵਰੀ ਤੋਂ 11 ਜਨਵਰੀ ਤੱਕ ਪੀਐਮ ਸ਼੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਤੇ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਫਿਜੀਕਲ ਕਾਲਜ ਆਫ ਐਜੂਕੇਸ਼ਨ ਵਿਖੇ ਕਰਵਾਇਆ ਜਾਵੇਗਾ।ਕਲੱਬ ਦੇ ਪ੍ਰੈਸ ਇੰਚਾਰਜ ਤੇ ਆਰਗਨਾਈਜਿੰਗ ਸੈਕਟਰੀ ਜਸਵਿੰਦਰ ਸਿੰਘ ਨੇ ਦੱਸਿਆ ਕੀ ਇਸ ਚੈਂਪੀਅਨਸ਼ਿਪ ਵਿੱਚ ਬੇਸਬਾਲ ਦੇ ਅੱਠ ਕਲੱਬ ਖੇਡਣ ਆ ਰਹੇ ਹਨ। ਇਹਨਾਂ ਦੇ ਵਿੱਚ ਜੱਸੀ ਢੱਲ ਮੋਰੀਅਲ ਸਪੋਰਟਸ ਕਲੱਬ , ਖਾਲਸਾ ਵਾਰੀਅਰ ਪੰਜਾਬ,ਡੂਨ ਸਟਰਾਈਕਰ ਉੱਤਰਾਖੰਡ, ਫਰੀਦਾਬਾਦ ਬੇਸਬਾਲ ਕਲੱਬ ਹਰਿਆਣਾ,ਦਿੱਲੀ ਰੋਇਲਸ, ਮਿਸ਼ਨ ਸਪੋਰਟਸ ਕਲੱਬ ਚੰਡੀਗੜ੍ਹ,ਕੰਮ ਐਂਡ ਪਲੇ ਕਲੱਬ ਰਾਜਸਥਾਨ,ਇੰਦੌਰ ਬੇਸਬਾਲ ਕਲੱਬ ਮੱਧ ਪ੍ਰਦੇਸ਼,ਇਸ ਚੈਂਪੀਅਨਸ਼ਿਪ ਵਿੱਚ ਤਕਰੀਬਨ 200 ਦੇ ਖਿਡਾਰੀ ਤੇ ਆਫੀਸ਼ੀਅਲ ਪਹੁੰਚ ਰਹੇ ਹਨ। ਇੱਥੇ ਇਹ ਦੱਸਣ ਯੋਗ ਹੈ ਕੀ ਇਹ ਚੈਂਪੀਅਨਸ਼ਿਪ ਕਲੱਬ ਵੱਲੋਂ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਈ ਜਾਂਦੀ ਹੈ। ਜਿਸ ਦਾ ਕਿ ਤਕਰੀਬਨ ਅੱਠ ਤੋਂ ਨੌ ਲੱਖ ਰੁਪਏ ਦਾ ਬਜਟ ਹੈ। ਇਸ ਚੈਂਪੀਅਨਸ਼ਿਪ ਵਿੱਚ ਕਿਸੇ ਵੀ ਟੀਮ ਤੋਂ ਕੋਈ ਵੀ ਐਂਟਰੀ ਫੀਸ ਨਹੀਂ ਲਈ ਜਾਂਦੀ।ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 31000 ਰੁਪਏ ਤੇ ਦੂਸਰੇ 21000 ਹੁਪਏ ਦਿੱਤੇ ਜਾਣਗੇ।ਖਿਡਾਰੀਆਂ ਲਈ ਬਹੁਤ ਹੀ ਵਧੀਆ ਮੈਸ ਦਾ ਪ੍ਰਬੰਧ ਤੇ ਰਿਹਾਇਸ਼ ਦਾ ਪ੍ਰਬੰਧ ਵੀ ਕਲੱਬ ਵੱਲੋਂ ਫਰੀ ਕੀਤਾ ਜਾਂਦਾ ਹੈ।ਅੱਜ ਦੀ ਇਹ ਮੀਟਿੰਗ ਦਿੱਲੀ ਪਲਾਜ਼ਾ ਹੋਟਲ ਵਿਖੇ ਹੋਈ। ਇਸ ਮੌਕੇ ਤੇ ਸ਼ਸ਼ੀਮਾਨ,ਗੁਰਜੀਤ ਸਿੰਘ,ਪਵਨ ਕੁਮਾਰ, ਆਕਾਸ਼ਦੀਪ ਚੰਨਾ,ਅਖਿਲ ਬਜਾਜ,ਜੈਦੀਪ ਸ਼ਰਮਾ, ਅੰਗਰੇਜ਼ ਸਿੰਘ,ਸਿਆਮ ਜੀ, ਚਰਨਜੋਤ ਸਿੰਘ,ਯਸ਼ਦੀਪ ਸਿੰਘ ਵਾਲੀਆ ਹਾਜ਼ਰ ਸਨ।
