
68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਜੀਵਨਜੋਤ ਸਿੰਘ ਤੇਜਾ ਦਰੋਣਾਚਾਰੀਆ ਅਵਾਰਡੀ ਨੇ ਦਿੱਤਾ ਖਿਡਾਰੀਆਂ ਨੂੰ ਆਸ਼ੀਰਵ
- by Jasbeer Singh
- October 25, 2024

68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਜੀਵਨਜੋਤ ਸਿੰਘ ਤੇਜਾ ਦਰੋਣਾਚਾਰੀਆ ਅਵਾਰਡੀ ਨੇ ਦਿੱਤਾ ਖਿਡਾਰੀਆਂ ਨੂੰ ਆਸ਼ੀਰਵਾਦ -ਪਟਿਆਲਾ ਦੇ ਖਿਡਾਰੀਆਂ ਨੇ ਮੈਡਲਾਂ ਤੇ ਲਗਾਏ ਅਚੂਕ ਨਿਸ਼ਾਨੇ ਪਟਿਆਲਾ 25 ਅਕਤੂਬਰ : ਜ਼ਿਲ੍ਹਾ ਪਟਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਰਵਿੰਦਰਪਾਲ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਦਲਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੀਆਂ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਤੀਰ ਅੰਦਾਜ਼ੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਤੀਰ-ਅੰਦਾਜ਼ਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਭੁੱਲਰ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਦੱਸਿਆ ਕਿ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਤੀਰ-ਅੰਦਾਜ਼ੀ ਦੇ ਮੁਕਾਬਲਿਆਂ ਵਿੱਚ ਅੰਡਰ 14 ਇੰਡੀਅਨ ਰਾਊਂਡ ਲੜਕਿਆਂ ਦੇ ਮੁਕਾਬਲਿਆਂ ਵਿੱਚ ਨਵਦੀਪ ਸਿੰਘ ਪਟਿਆਲਾ ਪਹਿਲੇ ਸਥਾਨ ’ਤੇ, ਕੁੰਵਰ ਮਾਨ ਸਿੰਘ ਪਟਿਆਲਾ ਨੇ ਦੂਜਾ ਤੇ ਧਨੰਜੇ ਫ਼ਾਜ਼ਿਲਕਾ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 14 ਕੰਪਾਊਂਡ ਰਾਊਂਡ 50 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਨਵਦੀਪ ਸਿੰਘ ਪਟਿਆਲਾ ਨੇ ਪਹਿਲਾ ਸਥਾਨ, ਕਰਮਨ ਸਿੰਘ ਨੇ ਦੂਜਾ, ਕੁੰਵਰ ਮਾਨ ਸਿੰਘ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ । ਅੰਡਰ 14 ਲੜਕੀਆਂ ਦੇ ਇੰਡੀਅਨ ਰਾਊਂਡ 50 ਮੀਟਰ ਵਿੱਚ ਕਿਵਨੂਰ ਕੌਰ ਵਿਰਕ ਸ੍ਰੀ ਅੰਮ੍ਰਿਤਸਰ ਸਾਹਿਬ ਪਹਿਲਾ ਸਥਾਨ, ਜੈਰੀਤ ਕੌਰ ਪਟਿਆਲਾ ਨੇ ਦੂਜਾ ਸਥਾਨ ਅਤੇ ਸੁਖਜੋਤ ਕੌਰ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੀਆਂ ਦੇ 50 ਮੀਟਰ ਕੰਪਾਊਂਡ ਰਾਊਂਡ ਦੇ ਮੁਕਾਬਲਿਆਂ ਵਿੱਚ ਕਿਵਨੂਰ ਕੌਰ ਵਿਰਕ ਸ੍ਰੀ ਅੰਮ੍ਰਿਤਸਰ ਸਾਹਿਬ ਪਹਿਲਾ ਸਥਾਨ, ਧਨਸਵੀਰ ਕੌਰ ਨੇ ਦੂਸਰਾ ਅਤੇ ਜੈਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ । ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਇੰਡੀਅਨ ਰਾਊਂਡ ਵਿੱਚ ਸੁਖਮਨ ਨੇ ਪਹਿਲਾ ਸਥਾਨ, ਸਹਿਜਪ੍ਰੀਤ ਸਿੰਘ ਨੇ ਦੂਸਰਾ, ਗੁਰਜਾਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ । ਅੰਡਰ 19 ਕੰਪਾਊਂਡ ਰਾਊਂਡ ਲੜਕੀਆਂ ਦੇ ਮੁਕਾਬਲਿਆਂ ਵਿੱਚ ਸੁਖਮਨ ਨੇ ਪਹਿਲਾਂ, ਸਹਿਜਪ੍ਰੀਤ ਨੇ ਦੂਸਰਾ ਤੇ ਅਮਨਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਟੀਮ ਇਵੈਂਟ ਵਿੱਚ ਪਟਿਆਲਾ ਨੇ ਪਹਿਲਾ ਸਥਾਨ, ਸੰਗਰੂਰ ਨੇ ਦੂਸਰਾ ਤੇ ਮੋਗੇ ਨੇ ਤੀਸਰਾ ਸਥਾਨ ਹਾਸਲ ਕੀਤਾ । ਅੰਡਰ 19 ਲੜਕੀਆਂ ਦੇ ਇੰਡੀਅਨ ਰਾਊਂਡ ਦੇ ਮੁਕਾਬਲਿਆਂ ਵਿੱਚ ਅਲੀਸ਼ਾ ਨੇ ਪਹਿਲਾ, ਸਥਾਨ ਅਪਸਰਾ ਨੇ ਦੂਸਰਾ ਸਥਾਨ ਇਹ ਜਸਪ੍ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ । ਅੰਡਰ 19 ਕੰਪਾਊਂਡ ਰਾਊਂਡ ਦੇ ਮੁਕਾਬਲਿਆਂ ਵਿੱਚ ਅਲੀਸ਼ਾ ਨੇ ਪਹਿਲਾ ਸਥਾਨ, ਅਪਸਰਾ ਨੇ ਦੂਸਰਾ ਸਥਾਨ ਤੇ ਉਜਸਵੀ ਨੇ ਤੀਸਰਾ ਸਥਾਨ ਹਾਸਲ ਕੀਤਾ । ਲੜਕੀਆਂ ਦੇ ਟੀਮ ਇਵੈਂਟ ਵਿੱਚ ਸੰਗਰੂਰ ਜ਼ਿਲ੍ਹੇ ਨੇ ਪਹਿਲਾ ਸਥਾਨ, ਪਟਿਆਲਾ ਨੇ ਦੂਸਰਾ ਤੇ ਕਪੂਰਥਲੇ ਜ਼ਿਲ੍ਹੇ ਨੇ ਤੀਸਰਾ ਸਥਾਨ ਹਾਸਲ ਕੀਤਾ । ਅੱਜ ਇਨਾਮ ਵੰਡ ਸਮਾਰੋਹ ਤੇ ਜੀਵਨਜੋਤ ਸਿੰਘ ਤੇਜਾ ਕੋਚ (ਦਰੋਣਾਚਾਰੀਆ ਅਵਾਰਡੀ), ਸੁਰਿੰਦਰ ਸਿੰਘ ਰੰਧਾਵਾ ਇੰਟਰਨੈਸ਼ਨਲ ਕੋਚ ਨੇ ਉਚੇਚੇ ਤੌਰ ਤੇ ਪਹੁੰਚ ਗਏ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਤੇ ਅਸ਼ੀਰਵਾਦ ਦਿੱਤਾ । ਇਸ ਮੌਕੇ 'ਤੇ ਟੂਰਨਾਮੈਂਟ ਇੰਚਾਰਜ ਰਾਜ ਕੁਮਾਰ ਪ੍ਰਿੰਸੀਪਲ, ਗੌਰਵ ਕੋਚ , ਹਰਪ੍ਰੀਤ ਸਿੰਘ ਕੋਚ, ਗੁਰਵਿੰਦਰ ਸਿੰਘ ਕੋਚ, ਵਿਸ਼ੂ ਕੋਚ, ਵਿਸ਼ਾਲ ਕੁਮਾਰ ਕੋਚ, ਮਲਕੀਤ ਸਿੰਘ, ਹਰਪ੍ਰੀਤ ਸਿੰਘ, ਗੌਰਵ ਬਿਰਦੀ, ਮੋਹਿਤ ਕੁਮਾਰ, ਵਿਕਾਸ ਜਿੰਦਲ, ਰਾਜੇਸ਼ ਕੁਮਾਰ ਸ਼ਰਮਾ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.