
ਈ. ਡੀ. ਨੇ ਕੀਤਾ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਛੇ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਸੰਮਨ
- by Jasbeer Singh
- October 25, 2024

ਈ. ਡੀ. ਨੇ ਕੀਤਾ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਛੇ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਸੰਮਨ ਨਵੀਂ ਦਿੱਲੀ : ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੂੰ ਜਦੋਂ ਈ. ਡੀ. ਦੇ ਸੰਮਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪ੍ਰਕਿਰਿਆ ਅਜੇ ਵੀ ਜਾਰੀ ਹੈ। ਚੰਨਪਟਨਾ ਸੀਟ ਤੋਂ ਨਿਖਿਲ ਕੁਮਾਰਸਵਾਮੀ ਦੇ ਐਨ. ਡੀ. ਏ. ਉਮੀਦਵਾਰ ਬਣਨ `ਤੇ ਜੀ ਪਰਮੇਸ਼ਵਰ ਨੇ ਕਿਹਾ ਕਿ ਸਾਡੇ ਲਈ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ ਕਿ ਉਮੀਦਵਾਰ ਕੌਣ ਹੈ, ਸਾਡਾ ਧਿਆਨ ਇਸ ਗੱਲ `ਤੇ ਹੈ ਕਿ ਚੋਣਾਂ ਕਿਵੇਂ ਜਿੱਤੀਆਂ ਜਾਣ ਅਤੇ ਅਸੀਂ ਇਸ ਤਹਿਤ ਕੰਮ ਕਰ ਰਹੇ ਹਾਂ। ਦੂਜੇ ਪਾਸੇ ਕਰਨਾਟਕ ਦੇ ਮੁਦਾ ਘੁਟਾਲੇ `ਚ ਮੁੱਖ ਮੰਤਰੀ ਸਿੱਧਰਮਈਆ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦਰਅਸਲ, ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ (ਮੁਡਾ) ਦੇ ਛੇ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਈਡੀ ਇਨ੍ਹਾਂ ਕਰਮਚਾਰੀਆਂ ਤੋਂ ਵੱਖ-ਵੱਖ ਦਿਨਾਂ `ਤੇ ਪੁੱਛਗਿੱਛ ਕਰੇਗੀ। ਇਹ ਪੁੱਛਗਿੱਛ ਬੈਂਗਲੁਰੂ ਸਥਿਤ ਈਡੀ ਦੇ ਜ਼ੋਨਲ ਹੈੱਡਕੁਆਰਟਰ `ਤੇ ਹੋਵੇਗੀ।