ਕਰਤਾਰ ਐਗਰੋ ਦੇ ਡਾਇਰੈਕਟਰ ਮਨਪ੍ਰੀਤ ਲੋਟੇ ਨੂੰ ਸਦਮਾ ; ਬੇਟੀ ਦਾ ਦਿਹਾਂਤ
- by Jasbeer Singh
- June 20, 2025
ਕਰਤਾਰ ਐਗਰੋ ਦੇ ਡਾਇਰੈਕਟਰ ਮਨਪ੍ਰੀਤ ਲੋਟੇ ਨੂੰ ਸਦਮਾ ; ਬੇਟੀ ਦਾ ਦਿਹਾਂਤ ਨਾਭਾ 20 ਜੂਨ : ਕਰਤਾਰ ਐਗਰੋ ਇੰਡਸਟਰੀ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਲੋਟੇ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋਂ ਉਨਾ ਦੀ ਬੇਟੀ ਜਸਮਨਰੀਤ ਕੌਰ ਦਾ ਦਿਹਾਂਤ ਹੋ ਗਿਆ ।ਸਵ.ਜਸਮਨਰੀਤ ਕੌਰ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ । ਅੱਜ ਸਥਾਨਕ ਸ਼ਹਿਰ ਦੇ ਸਮਸ਼ਾਨਘਾਟ ਵਿਖੇ ਸਵ. ਜਸਮਨਰੀਤ ਕੌਰ ਦਾ ਅੰਤਿਮ ਸਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ । ਇਸ ਦੌਰਾਨ ਸਾਬਕਾ ਐਮ. ਐਲ. ਏ. ਸੁਰਜੀਤ ਸਿੰਘ ਧੀਮਾਨ , ਚੇਅਰਮੈਨ ਜੱਸੀ ਸੋਹੀਆਂ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਸ੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਮਹੰਤ ਹਰਵਿੰਦਰ ਖਨੌੜਾ ਪ੍ਰਧਾਨ ਜਿਲ੍ਹਾ ਕਾਂਗਰਸ, ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਸਾ. ਚੇਅਰਮੈਨ, ਲਖਵੀਰ ਸਿੰਘ ਲੌਟ, ਗੁਰਮੀਤ ਸਿੰਘ ਕੁਲਾਰ ਲੁਧਿਆਣਾ ਚੇਅਰਮੈਨ ਇੰਡਸਟਰੀਜ਼ ਐਸੋਸੀਏਸ਼ਨ ਪੰਜਾਬ ,ਗੁਰਪ੍ਰੀਤ ਸਿੰਘ ਡਾਇਰੈਕਟਰ ਪ੍ਰੀਤ ਕੰਬਾਇਨ ਗਰੁੱਪ ,ਚਰਨ ਸਿੰਘ ਐਮ. ਡੀ. ਮਲਕੀਤ ਐਗਰੋਟੈੱਕ ਨਾਭਾ, ਅਵਤਾਰ ਸਿੰਘ ਨੰਨੜੇ ਪ੍ਰਧਾਨ ਇਲ ਇੰਡੀਆ ਕੰਬਾਈਨ ਐਸੋਸੀਏਸਨ,ਪਾਖਰ ਸਿੰਘ ਐਮ ਡੀ ਹਰਦੇਵ ਕੰਬਾਈਨ, ਕੁਲਦੀਪ ਸਿੰਘ ਕਲਗੀਧਰ ਐਗਰੋ ਗਰੁੱਪ ਗੋਬਿੰਦਗੜ੍ਹ, ਡੀ. ਐਸ. ਪੀ. ਹਰਮਨਪ੍ਰੀਤ ਚੀਮਾ, ਇੰਸਪੈਕਟਰ ਅਮ੍ਰਿਤਵੀਰ ਸਿੰਘ ਚਾਹਲ, ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ, ਆਪ ਆਗੂ ਕਪਿਲ ਦੇਵ ਮਾਨ, ਨੰਬਰਦਾਰ ਬਲਦੇਵ ਸਿੰਘ ਸਕਰਾਲੀ, ਕੰਵਰ ਹਰਪ੍ਰੀਤ ਸਿੰਘ ਬੈਂ, ਡਾ. ਪਰਦੀਪ ਕੁੰਦਰਾ, ਚੇਅਰਮੈਨ ਦੀਪਾ ਰਾਮਗੜ੍ਹ, ਸੂਬਾ ਸਿੰਘ ਜਾਤੀਵਾਲ, ਵਰਿੰਦਰ ਕੁਮਾਰ ਬਿੱਟੂ, ਗੁਰਪ੍ਰੀਤ ਸਿੰਘ ਸ਼ਾਹਪੁਰ, ਐਡਵੋਕੇਟ ਜਸਪ੍ਰੀਤ ਝੰਬਾਲੀ, ਸਥਾਨਕ ਨਗਰ ਪੰਚਾਇਤ, ਵਪਾਰ ਮੰਡਲ ਅਤੇ ਮਾਰਕੀਟ ਕਮੇਟੀ ਦੇ ਸਮੂਹ ਅਹੁਦੇਦਾਰ, ਵੱਖ-ਵੱਖ ਪਾਰਟੀਆਂ ਦੇ ਰਾਜਨੀਤਕ ਆਗੂ, ਧਾਰਮਿਕ ਸਖਸ਼ੀਅਤਾਂ ਅਤੇ ਇਲਾਕੇ ਦੇ ਪੰਚ ਸਰਪੰਚ, ਦੂਰ ਦੁਰੇਡੇ ਤੋਂ ਆਏ ਰਿਸ਼ਤੇਦਾਰ ਤੇ ਮੋਹਤਬਰਾਂ ਨੇ ਅਮਰਜੀਤ ਸਿੰਘ ਲੋਟੇ,ਮਨਪ੍ਰੀਤ ਸਿੰਘ ਲੋਟੇ,ਹਰਵਿੰਦਰ ਸਿੰਘ ਲੋਟੇ,ਹਰਮੀਤ ਸਿੰਘ ਲੋਟੇ,ਮਨਜੀਤ ਸਿੰਘ ਲੋਟੇ,ਇੰਦਰਜੀਤ ਸਿੰਘ ਲੋਟੇ,ਸੁਖਦੇਵ ਸਿੰਘ ਲੋਟੇ ਅਤੇ ਸਮੂਹ ਲੋਟੇ ਪਰਿਵਾਲ ਨਾਲ ਦੁੱਖ ਸਾਂਝਾ ਕੀਤਾ ।
