post

Jasbeer Singh

(Chief Editor)

National

ਕਸ਼ਮੀਰੀ ਵੱਖਵਾਦੀ ਸ਼ਬੀਰ ਅਹਿਮਦ ਸ਼ਾਹ ਨੂੰ ਮਿਲੀ ਜ਼ਮਾਨਤ

post-img

ਕਸ਼ਮੀਰੀ ਵੱਖਵਾਦੀ ਸ਼ਬੀਰ ਅਹਿਮਦ ਸ਼ਾਹ ਨੂੰ ਮਿਲੀ ਜ਼ਮਾਨਤ ਨਵੀਂ ਦਿੱਲੀ, 13 ਮਾਰਚ 2026 : ਭਾਰਤ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਨੇ ਕਸ਼ਮੀਰੀ ਵੱਖਵਾਦੀ ਨੇਤਾ ਸ਼ਬੀਰ ਅਹਿਮਦ ਸ਼ਾਹ ਨੂੰ ਟੈਰਰ ਫੰਡਿੰਗ ਦੇ ਮਾਮਲੇ `ਚ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ । ਕਦੋਂ ਕੀਤਾ ਗਿਆ ਸੀ ਸ਼ਾਹ ਨੂੰ ਐਨ. ਆਈ. ਏ. ਵਲੋਂ ਗ੍ਰਿਫ਼ਤਾਰ ਸ਼ਾਹ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਇਸ ਮਾਮਲੇ `ਚ 4 ਜੂਨ, 2019 ਨੂੰ ਗ੍ਰਿਫਤਾਰ ਕੀਤਾ ਸੀ । ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੌਦੀਪ ਮਹਿਤਾ ਦੀ ਬੈਂਚ ਨੇ ਕਿਹਾ ਕਿ ਜ਼ਮਾਨਤ ਦੇ ਸਬੰਧ `ਚ ਸ਼ਬੀਰ `ਤੇ ਕੁਝ ਸਖਤ ਸ਼ਰਤਾਂ ਲਾਈਆਂ ਜਾਣਗੀਆਂ ਅਤੇ ਵਿਸਥਾਰਤ ਹੁਕਮ ਬਾਅਦ `ਚ ਜਾਰੀ ਕੀਤਾ ਜਾਵੇਗਾ । ਸ਼ਬੀਰ ਅਹਿਮਦ ਸ਼ਾਹ ਤੇ ਕੀ ਦੋਸ਼ ਹੈ ਸ਼ਬੀਰ ਸ਼ਾਹ ਨੇ ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਸਬੰਧੀ ਦਿੱਲੀ ਹਾਈ ਕੋਰਟ ਦੇ ਪਿਛਲੇ ਸਾਲ 12 ਜੂਨ ਦੇ ਹੁਕਮ ਨੂੰ ਸੁਪਰੀਮ ਕੋਰਟ `ਚ ਚੁਣੌਤੀ ਦਿੱਤੀ ਸੀ। ਐੱਨ. ਆਈ. ਏ. ਨੇ ਪਥਰਾਅ ਕਰਨ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰ ਦੇ ਖਿਲਾਫ ਜੰਗ ਛੇੜਨ ਦੀ ਸਾਜਿ਼ਸ਼ ਰਚਣ ਦੇ ਦੋਸ਼ ਹੇਠ 12 ਲੋਕਾਂ ਖਿਲਾਫ-2017 `ਚ ਮਾਮਲਾ ਦਰਜ ਕੀਤਾ ਸੀ । ਸ਼ਬੀਰ `ਤੇ ਜੰਮੂ ਕਸ਼ਮੀਰ `ਚ ਵੱਖਵਾਦ ਨੂੰ ਉਤਸ਼ਾਹ ਦੇਣ `ਚ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਹੈ ।

Related Post

Instagram