post

Jasbeer Singh

(Chief Editor)

Patiala News

ਖ਼ਾਲਸਾ ਕਾਲਜ ਪਟਿਆਲਾ ਦੇ ਐਨ. ਸੀ. ਸੀ. ਯੂਨਿਟਾਂ ਵੱਲੋਂ ਮਨਾਇਆ ਗਿਆ ਕਾਰਗਿਲ ਵਿਜੇ ਦਿਵਸ

post-img

ਖ਼ਾਲਸਾ ਕਾਲਜ ਪਟਿਆਲਾ ਦੇ ਐਨ. ਸੀ. ਸੀ. ਯੂਨਿਟਾਂ ਵੱਲੋਂ ਮਨਾਇਆ ਗਿਆ ਕਾਰਗਿਲ ਵਿਜੇ ਦਿਵਸ ਪਟਿਆਲਾ : 5 ਪੰਜਾਬ ਬਟਾਲੀਅਨ ਸੀ.ਓ. ਕਰਨਲ ਸੰਦੀਪ ਰਾਏ, ਐਡਮਿਨ ਕਮਾਂਡਰ ਕਰਨਲ ਸ੍ਰੀ ਨਿਵਾਸਨ ਅਤੇ ਇੱਕ ਪੰਜਾਬ ਨੇਵਲ ਨੰਗਲ ਦੇ ਸੀ.ਓ. ਕੈਪਟਨ ਇੰਡੀਅਨ ਨੇਵੀ, ਸ. ਹਰਜੀਤ ਸਿੰਘ ਦਿਓਲ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਖ਼ਾਲਸਾ ਕਾਲਜ ਪਟਿਆਲਾ ਦੀ ਯੋਗ ਅਗਵਾਈ ਅਧੀਨ ਐਨ ਸੀ ਸੀ ਆਰਮੀ ਅਤੇ ਨੇਵੀ ਵਿੰਗ ਵੱਲੋਂ ਵੱਖੋ ਵੱਖ ਤੌਰ ‘ਤੇ ਕਾਰਗਿਲ ਵਿਜੇ ਦਿਵਸ ਮਨਾਇਆ। ਇਨ੍ਹਾਂ ਪ੍ਰੋਗਰਾਮਾਂ ਵਿਚ 1999 ਦੀ ਕਾਰਗਿਲ ਜੰਗ ਵਿੱਚ ਲੜਨ ਵਾਲੇ ਭਾਰਤੀ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਕਿਹਾ, ਕਾਰਗਿਲ ਵਿਜੇ ਦਿਵਸ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਹਿੰਮਤ ਅਤੇ ਬਹਾਦਰੀ ਦਾ ਪ੍ਰਮਾਣ ਹੈ। ਸਾਡਾ ਇਹ ਫਰਜ਼ ਹੈ ਕਿ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਤੋਂ ਪ੍ਰੇਰਨਾ ਪ੍ਰਾਪਤ ਕਰੀਏ । ਇਸ ਮੌਕੇ ਡਾ. ਸਰਬਜੀਤ ਸਿੰਘ ਸਬ ਲੈਫਟੀਨੈਂਟ, ਨੇਵੀ ਵਿੰਗ ਨੇ ਕਾਰਗਿਲ ਯੁੱਧ ਦੇ ਇਤਿਹਾਸਕ ਮਹੱਤਵ ਅਤੇ ਭਾਰਤ ਦੀ ਫੌਜੀ ਰਣਨੀਤੀ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਾਰਗਿਲ ਯੁੱਧ ਵਿਚ ਨਾ ਸਿਰਫ ਸਾਡੇ ਸੈਨਿਕਾਂ ਦੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਬਲਕਿ ਤਿਆਰੀ ਅਤੇ ਚੌਕਸੀ ਨਾਲ ਦੇਸ਼ ਦੇ ਵੱਡੇ ਹਿੱਸੇ ਨੂੰ ਬਚਾਇਆ੍ਟ ਸਮਾਰੋਹ ਦੇ ਵਿੱਚ ਭਾਸ਼ਣ ਅਤੇ ਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ ਰਾਹੀਂ ਕਾਰਗਿਲ ਦੇ ਨਾਇਕਾਂ ਲਈ ਮਾਣ ਅਤੇ ਸਤਿਕਾਰ ਭੇਂਟ ਕੀਤਾ ਗਿਆ੍ਟ ਆਰਮੀ ਵਿੰਗ ਦੇ ਸੀ.ਟੀ.ਓ. ਡਾ. ਰਾਜਵਿੰਦਰ ਸਿੰਘ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਆਰਮੀ ਵਿੰਗ ਦੇ ਕੈਡਿਟਾਂ ਨਾਲ ਸ਼ਹੀਦਾਂ ਦੀ ਯਾਦ ਵਿੱਚ ਕਾਲਜ ਕੈਂਪਸ ਵਿਖੇ ਪੌਦੇ ਲਗਾਏ। ਇਨ੍ਹਾਂ ਪ੍ਰੋਗਰਾਮਾਂ ਵਿੱਚ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ, ਵਾਈਸ ਪ੍ਰਿੰਸੀਪਲ ਡਾ. ਹਰਵਿੰਦਰ ਕੌਰ, ਡਾ. ਜਗਤਾਰ ਸਿੰਘ, ਡਾ. ਦਵਿੰਦਰ ਸਿੰਘ, ਡਾ. ਗੁਰਵੀਰ ਸਿੰਘ ਅਤੇ ਪ੍ਰੋ. ਸੁਪਨਪ੍ਰੀਤ ਸਿੰਘ ਤੋਂ ਇਲਾਵਾ ਐਨ ਸੀ ਸੀ ਆਰਮੀ ਵਿੰਗ ਅਤੇ ਨੇਵੀ ਵਿੰਗ ਦੇ ਕੈਡੇਟ ਹਾਜਰ ਸਨ।

Related Post