post

Jasbeer Singh

(Chief Editor)

National

ਕੇਰਲ `ਚ ਮਜ਼ਦੂਰ ਦਾ ਕੁੱਟ-ਕੁੱਟ ਕੇ ਕਰ ਦਿੱਤਾ ਗਿਆ ਕਤਲ

post-img

ਕੇਰਲ `ਚ ਮਜ਼ਦੂਰ ਦਾ ਕੁੱਟ-ਕੁੱਟ ਕੇ ਕਰ ਦਿੱਤਾ ਗਿਆ ਕਤਲ ਕੋਚੀ, 3 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕੇਰਲ ਦੇ ਕੋਚੀ ਦੇ ਪੇਰੂਮਬਾਵਰ ਖੇਤਰ ਵਿਖੇ ਇਕ ਮਜ਼ਦੂਰ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਹੈ ਪੂਰਾ ਮਾਮਲਾ ਕੇਰਲ ਦੇ ਕੋਚੀ ਦੇ ਪੇਰੂਮਬਾਵੂਰ ਇਲਾਕੇ `ਚ ਬੁੱਧਵਾਰ ਸਵੇਰੇ ਆਸਾਮ ਦੇ ਇਕ ਮਜ਼ਦੂਰ ਦਾ ਉਸ ਦੇ ਜੱਦੀ ਸੂਬੇ ਦੇ 6 ਸਹਿਕਰਮੀਆਂ ਨੇ ਕਥਿਤ ਤੌਰ `ਤੇ ਫ਼ੋਨ ਚੋਰੀ ਕਰਨ ਦੇ ਸ਼ੱਕ `ਚ ਕੁੱਟ-ਕੁੱਟ ਕੇ ਕਤਲ ਕਰ ਦਿੱਤਾ । ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੇਰੂਮਬਾਵੂਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਰੇ 6 ਮੁਲਜ਼ਮਾਂ ਨੂੰ ਹਿਰਾਸਤ `ਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਕੀ ਆਖਿਆ ਪੁਲਸ ਅਧਿਕਾਰੀ ਨੇ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਰਸਮੀ ਤੌਰ `ਤੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਮਾਮਲਾ ਦਰਜ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਜਾਣਕਾਰੀਆਂ ਜੁਟਾ ਰਹੇ ਹਾਂ । ਪੁਲਸ ਨੇ ਕਿਹਾ ਕਿ 25 ਸਾਲਾ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਅਤੇ 6 ਮੁਲਜ਼ਮ ਪੇਰੂਮਬਾਵੂਰ ਦੇ ਪਲਾਈਵੁੱਡ ਕਾਰਖਾਨੇ `ਚ ਕੰਮ ਕਰਦੇ ਸਨ ।

Related Post

Instagram