ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਕਰ ਚੁੱਕੇ ਹਨ ਲੱਖਾਂ ਸ਼ਰਧਾਲੂ ਦਰਸ਼ਨ : ਹਰਦੀਪ ਮੁੰਡੀਆਂ
- by Jasbeer Singh
- April 28, 2026
ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਕਰ ਚੁੱਕੇ ਹਨ ਲੱਖਾਂ ਸ਼ਰਧਾਲੂ ਦਰਸ਼ਨ : ਹਰਦੀਪ ਮੁੰਡੀਆਂ ਚੰਡੀਗੜ੍ਹ, 28 ਅਪ੍ਰੈਲ 2026 : ਪੰਜਾਬ ਦਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਕਿੰਨੇ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ। ਕਿੰਨੇ ਸ਼ਰਧਾਲੂਆਂ ਨੇ ਕੀਤੇ ਹਨ ਧਾਰਮਿਕ ਅਸਥਾਨਾਂ ਦੇ ਦਰਸ਼ਨ ਮਾਲ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਦੋ ਪੜਾਵਾਂ ਅਧੀਨ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਵੱਖ-ਵੱਖ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ ਹਨ, ਜਿਸਦਾ ਉਦੇਸ਼ ਨਾਗਰਿਕਾਂ ਲਈ ਮੁਫ਼ਤ ਯਾਤਰਾ ਦੀ ਸਹੂਲਤ ਦੇਣਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਬਠਿੰਡਾ ਕਲਸਟਰ ਨੇ ਕੀਤੀਆਂ 1179 ਯਾਤਰਾਵਾਂ ਦਰਜ ਮੌਜੂਦਾ ਚੱਲ ਰਹੇ ਦੂਜੇ ਪੜਾਅ ਦੀ ਜਿ਼ਲ੍ਹਾ-ਵਾਰ ਪ੍ਰਗਤੀ ਸਾਂਝੀ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ 27 ਅਪ੍ਰੈਲ, 2026 ਤੱਕ, ਬਠਿੰਡਾ ਕਲੱਸਟਰ ਨੇ 1,179 ਯਾਤਰਾਵਾਂ ਦਰਜ ਕੀਤੀਆਂ, ਜਿਨ੍ਹਾਂ ਵਿੱਚ 46,030 ਸ਼ਰਧਾਲੂ ਸ਼ਾਮਲ ਸਨ, ਮੋਹਾਲੀ ਨੇ 533 ਯਾਤਰਾਵਾਂ ਦਰਜ ਕੀਤੀਆਂ ਜਿਨ੍ਹਾਂ ਵਿੱਚ 21,104 ਸ਼ਰਧਾਲੂ ਸ਼ਾਮਲ ਸਨ, ਲੁਧਿਆਣਾ ਨੇ 596 ਯਾਤਰਾਵਾਂ ਦਰਜ ਕੀਤੀਆਂ ਜਿਨ੍ਹਾਂ ਵਿੱਚ 23,747 ਸ਼ਰਧਾਲੂ ਸ਼ਾਮਲ ਸਨ, ਜਦੋਂ ਕਿ ਅੰਮ੍ਰਿਤਸਰ ਕਲੱਸਟਰ ਨੇ 154 ਯਾਤਰਾਵਾਂ ਦਰਜ ਕੀਤੀਆਂ ਜਿਨ੍ਹਾਂ ਵਿੱਚ 6,160 ਸ਼ਰਧਾਲੂ ਸ਼ਾਮਲ ਸਨ। ਕੁੱਲ ਮਿਲਾ ਕੇ, 2,462 ਯਾਤਰਾਵਾਂ ਕੀਤੀਆਂ ਗਈਆਂ ਹਨ, ਜਿਸ ਨਾਲ ਇਨ੍ਹਾਂ ਕਲੱਸਟਰਾਂ ਵਿੱਚ 97,041 ਸ਼ਰਧਾਲੂਆਂ ਨੂੰ ਯਾਤਰਾ ਦੀ ਸਹੂਲਤ ਮਿਲੀ ਹੈ। 35 ਹਜ਼ਾਰ 500 ਸ਼ਰਧਾਲੂਆਂ ਨੇ ਕਿਹੜੇ ਸਥਾਨਾਂ ਦੇ ਕੀਤੇ ਹਨ ਦਰਸ਼ਨ ਉਨ੍ਹਾਂ ਅੱਗੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ 27 ਨਵੰਬਰ 2023 ਨੂੰ ਸ਼ੁਰੂ ਕੀਤੇ ਗਏ ਪਹਿਲੇ ਪੜਾਅ ਦੌਰਾਨ ਲਗਭਗ 35,500 ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਣਸੀ ਪ੍ਰਦੇਸ਼, ਸ੍ਰੀ ਮਤਾਰਵਨ, ਡੀ. ਅਜਮੇਰ ਸ਼ਰੀਫ ਦਰਗਾਹ (ਰਾਜਸਥਾਨ), ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ), ਸ੍ਰੀ ਸਾਲਾਸਰ ਧਾਮ, ਸ੍ਰੀ ਖਾਟੂ ਸ਼ਿਆਮ ਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਨੈਣਾ ਦੇਵੀ ਜੀ ਅਤੇ ਮਾਤਾ ਵੈਸ਼ਨੋ ਦੇਵੀ ਜੀ । ਦੂਸਰੇ ਪੜ੍ਹਾਅ ਤਹਿਤ ਕਿਥੇ ਕਿਥੇ ਲਿਜਾਇਆ ਜਾ ਰਿਹਾ ਹੈ ਸ਼ਰਧਾਲੂਆਂ ਨੂੰ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇਸ ਸਕੀਮ ਦਾ ਦੂਜਾ ਪੜਾਅ ਅਕਤੂਬਰ 2025 ਵਿੱਚ ਸ਼ੁਰੂ ਕੀਤਾ ਗਿਆ ਸੀ । ਉਨ੍ਹਾਂ ਅੱਗੇ ਕਿਹਾ ਕਿ ਇਹ ਯੋਜਨਾ ਸਾਰੀਆਂ ਜਾਤਾਂ, ਧਰਮਾਂ ਅਤੇ ਖੇਤਰਾਂ ਦੇ ਲੋਕਾਂ ਲਈ ਖੁੱਲ੍ਹੀ ਹੈ, ਜਿਸ ਵਿੱਚ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸ਼ਰਧਾਲੂ ਯੋਗਤਾ ਰੱਖ ਸਕਦੇ ਹਨ। ਦੂਜੇ ਪੜਾਅ ਤਹਿਤ, ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ, ਜਲ੍ਹਿਆਂਵਾਲਾ ਬਾਗ, ਪਾਰਟੀਸ਼ਨ ਮਿਊਜ਼ੀਅਮ ਅਤੇ ਕਈ ਹੋਰ ਪਵਿੱਤਰ ਸਥਾਨਾਂ ਸਮੇਤ ਪ੍ਰਮੁੱਖ ਧਾਰਮਿਕ ਅਤੇ ਵਿਰਾਸਤੀ ਸਥਾਨਾਂ ‘ਤੇ ਲਿਜਾਇਆ ਜਾ ਰਿਹਾ ਹੈ। ਯਾਤਰਾ ਦੌਰਾਨ ਸ਼ਰਧਾਲੂਆਂ ਨੇ ਕਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਸਹੂਲਤਾਂ ‘ਤੇ ਚਾਨਣਾ ਪਾਉਂਦਿਆਂ, ਕੈਬਨਿਟ ਮੰਤਰੀ ਨੇ ਕਿਹਾ ਕਿ ਯੋਜਨਾ ਦੇ ਦੋਵਾਂ ਪੜਾਵਾਂ ਤਹਿਤ, ਸ਼ਰਧਾਲੂਆਂ ਨੂੰ ਮੁਫਤ ਯਾਤਰਾ ਅਤੇ ਰਿਹਾਇਸ਼, ਭੋਜਨ, ਡਾਕਟਰੀ ਸਹਾਇਤਾ ਅਤੇ ਜ਼ਰੂਰੀ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਸਨ, ਜਿਸਦਾ ਸਾਰਾ ਖਰਚਾ ਰਾਜ ਸਰਕਾਰ ਵੱਲੋਂ ਚੁੱਕਿਆ ਜਾਵੇਗਾ ।
