post

Jasbeer Singh

(Chief Editor)

Latest update

ਲਸ਼ਕਰ ਦੇ ਅੱਤਵਾਦੀ ਨੇ ਉਗਲਿਆ ਜ਼ਹਿਰ

post-img

ਲਸ਼ਕਰ ਦੇ ਅੱਤਵਾਦੀ ਨੇ ਉਗਲਿਆ ਜ਼ਹਿਰ ਇਸਲਾਮਾਬਾਦ, 16 ਦਸੰਬਰ 2025 : ਦੁਨੀਆ ਭਰ `ਚ `ਅੱਤਵਾਦ ਫੈਲਾਉਣ ਲਈ ਬਦਨਾਮ ਪਾਕਿਸਤਾਨ ਦੀ ਇਕ ਵਾਰ ਫਿਰ ਪੋਲ ਖੁੱਲ੍ਹ ਗਈ ਹੈ। ਦਿੱਲੀ ਨੂੰ ਬਣਾਵਾਂਗੇ ਦੁਲਹਨ, ਸਾਡੇ ਸਾਹਮਣੇ ਐੱਸ-400, ਰਾਫੇਲ ਕੁਝ ਵੀ ਨਹੀਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਅਬਦੁਲ ਰਊਫ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ `ਚ ਉਹ ਭਾਰਤ ਵਿਰੁੱਧ ਜ਼ਹਿਰ ਉਗਲ ਰਿਹਾ ਹੈ। ਇਸ ਵੀਡੀਓ `ਚ ਉਹ ਕਹਿੰਦਾ ਹੈ ਕਿ ਦਿੱਲੀ ਨੂੰ ਦੁਲਹਨ ਬਣਾਵਾਂਗੇ ਅਤੇ ਸਾਡੇ ਸਾਹਮਣੈ ਐੱਸ-400 ਅਤੇ ਰਾਫੇਲ ਕੁਝ ਵੀ ਨਹੀਂ ਹਨ। ਰਊਫ ਬਦਨਾਮ ਅੱਤਵਾਦੀ ਅਤੇ ਲਸ਼ਕਰ ਮੁਖੀ ਹਾਫਿਜ਼ ਸਈਦ ਦਾ ਕਰੀਬੀ ਹੈ ਅਤੇ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਅੱਤਵਾਦੀਆਂ ਦੀਆਂ ਪੜ੍ਹਦਾ ਕਬਰਾਂ `ਤੇ ਕਲਮਾ ਨਜ਼ਰ ਆਇਆ ਸੀ। ਇਸ ਦੌਰਾਨ ਪਾਕਿਸਤਾਨੀ ਫੌਜ ਦੇ ਵੀ ਕਈ ਅਧਿਕਾਰੀ ਮੌਜੂਦ ਸਨ। ਆਪਣੀ ਭੜਕਾਊ ਵੀਡੀਓ ਵਿਚ ਰਊਫ ਨੇ ਕੀ ਆਖਿਆ ਇੰਡੀਆ ਟੂਡੇ ਦੇ ਅਨੁਸਾਰ ਰਊਫ ਨੇ ਆਪਣੀ ਭੜਕਾਊ ਵੀਡੀਓ `ਚ ਕਿਹਾ ਕਿ ਕਸ਼ਮੀਰ `ਚ ਜੰਗ ਖਤਮ ਨਹੀਂ ਹੋਈ ਹੈ ਅਤੇ ਜੋ ਲੋਕ ਅਜਿਹਾ ਸੋਚਦੇ ਹਨ ਉਹ ਗਲਤ ਹੈ। ਉਸ ਨੇ ਕਿਹਾ ਕਿ ਕਸ਼ਮੀਰ `ਚ ਹਿੰਸਾ ਜਾਰੀ ਰਹਿਣ ਵਾਲੀ ਹੈ। ਹਾਫਿਜ਼ ਸਈਦ ਦੇ ਜੀਜੇ ਅਬਦੁਲ ਰਹਿਮਾਨ ਮੱਕੀ ਦਾ ਹਵਾਲਾ ਦਿੰਦੇ ਹੋਏ ਰਊਫ ਨੇ ਕਿਹਾ ਕਿ ਅੱਤਵਾਦੀ ਸੰਗਠਨ ਦਾ ਅਜੇ ਵੀ ਮਕਸਦ ਭਾਰਤ ਦੀ ਰਾਜਧਾਨੀ `ਤੇ ਕਬਜ਼ਾ ਕਰਨਾ ਹੈ।

Related Post

Instagram