ਜਾਸੂਸੀ ਦੇ ਦੋਸ਼ `ਚ ਹਵਾਈ ਫੌਜ ਦਾ ਸੇਵਾਮੁਕਤ ਜਵਾਨ ਗ੍ਰਿਫਤਾਰ ਤੇਜਪੁਰ, 17 ਦਸੰਬਰ 2025 : ਆਸਾਮ ਦੇ ਸੋਨਿਤਪੁਰ ਜਿਲੇ `ਚ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਵਿਚ ਭਾਰਤੀ ਹਵਾਈ ਫੌਜ ਦੇ ਇਕ ਸੇਵਾਮੁਕਤ ਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਧੀਕ ਪੁਲਸ ਸੁਪਰਡੈਂਟ ਹਰੀਚਰਨ ਭੂਮਿਜ ਨੇ ਦੱਸੀ ਸਾਰੀ ਗੱਲਬਾਤ ਵਧੀਕ ਪੁਲਸ ਸੁਪਰਡੈਂਟ ਹਰੀਚਰਨ ਭੂਮਿਜ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਸੋਸ਼ਲ ਮੀਡੀਆ ਰਾਹੀਂ ਇਕ ਪਾਕਿਸਤਾਨੀ ਜਾਸੂਸ ਨਾਲ ਸੰਵੇਦਨਸ਼ੀਲ ਦਸਤਾਵੇਜ਼ ਅਤੇ ਜਾਣਕਾਰੀ ਸਾਂਝੀ ਕੀਤੀ ਸੀ। ਪੁਲਸ ਨੇ ਉਸਦਾ ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ। ਭੂਮਿਜ ਨੇ ਦੱਸਿਆ ਕਿ ਡਿਵਾਈਸਾਂ ਨੂੰ ਫਾਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਹਾਲਾਂਕਿ ਕੁਝ ਡਾਟਾ ‘ਡਿਲੀਟ’ ਕੀਤਾ ਜਾ ਚੁੱਕਾ ਹੈ। ਅਧਿਕਾਰੀ ਨੇ ਦੱਸਿਆ ਕਿ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
