ਲਾਰੈਂਸ ਬਿਸ਼ਨੋਈ ਸਮੇਤ 3 ਜਬਰੀ ਵਸੂਲੀ ਦੇ ਮਾਮਲੇ `ਚ ਬਰੀ ਨਵੀਂ ਦਿੱਲੀ, 9 ਮਾਰਚ 2026 : ਦਿੱਲੀ ਦੀ ਇਕ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ 3 ਨੂੰ ਇਕ ਕਰੋੜ ਰੁਪਏ ਦੀ ਕਥਿਤ ਜਬਰੀ ਵਸੂਲੀ ਦੇ ਮਾਮਲੇ `ਚ ਬਰੀ ਕਰ ਦਿੱਤਾ ਹੈ। ਕੀ ਦੋਸ਼ ਲਗਾਇਆ ਸੀ ਸਿ਼ਕਾਇਤਕਰਤਾ ਨੇ ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਅਪਰਾਧ ਨੂੰ ਸਾਬਤ ਕਰਨ ਲਈ ਸਬੂਤ ਪੇਸ਼ ਕਰਨ `ਚ ਅਸਫਲ ਰਿਹਾ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੂਪੁਰ ਗੁਪਤਾ ਨੇ ਰਮਨਦੀਪ ਸਿੰਘ ਦੀ ਸਿ਼ਕਾਇਤ ਦੇ ਆਧਾਰ `ਤੇ ਆਈ. ਪੀ. ਸੀ. ਦੀ ਧਾਰਾ 387 ਅਧੀਨ ਸਨਲਾਈਟ ਕਾਲੋਨੀ ਪੁਲਸ ਸਟੇਸ਼ਨ `ਚ ਦਰਜ ਇਕ ਮਾਮਲੇ `ਚ ਲਾਰੈਂਸ ਬਿਸ਼ਨੋਈ, ਹਰੇਨ ਸਰਪਾਡੀਆ ਤੇ ਆਸ਼ੀਸ਼ ਸ਼ਰਮਾ ਨੂੰ ਬਰੀ ਕਰ ਦਿੱਤਾ । ਸਿ਼ਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ 23 ਤੇ 24 ਅਪ੍ਰੈਲ-2023 ਦੀ ਅੱਧੀ ਰਾਤ ਵੇਲੇ ਉਸ ਨੂੰ ਇਕ ਅਣਜਾਣ ਨੰਬਰ ਤੋਂ ਫੋਨ ਆਇਆ ਜਿਸ `ਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਨਾਲ ਹੀ ਇਕ ਕਰੋੜ ਰੁਪਏ ਦੀ ਮੰਗ ਵੀ ਕੀਤੀ ਗਈ ।
