post

Jasbeer Singh

(Chief Editor)

Patiala News

ਹੀਰੋਸ਼ੀਮਾ ਤਬਾਹੀ ਤੋਂ ਸਬਕ਼ ਲੈਣਾ ਅਤੇ ਬਚਾਅ ਲਈ ਟ੍ਰੇਨਿੰਗ ਜ਼ਰੂਰੀ : ਸ੍ਰੀਮਤੀ ਗੰਗਾ ਰਾਣੀ

post-img

ਹੀਰੋਸ਼ੀਮਾ ਤਬਾਹੀ ਤੋਂ ਸਬਕ਼ ਲੈਣਾ ਅਤੇ ਬਚਾਅ ਲਈ ਟ੍ਰੇਨਿੰਗ ਜ਼ਰੂਰੀ : ਸ੍ਰੀਮਤੀ ਗੰਗਾ ਰਾਣੀ ਪਟਿਆਲਾ, 6 ਅਗਸਤ 2025 : 80 ਸਾਲ ਪਹਿਲਾਂ ਅਮਰੀਕਾ ਵਲੋਂ ਹੀਰੋਸ਼ੀਮਾ ਤੇ ਗਿਰਾਏ ਐਟਮੀ ਬੰਬ ਕਾਰਨ, 156,000 ਲੱਖ ਤੋਂ ਵੱਧ ਨਾਗਰਿਕਾਂ, ਬੱਚਿਆਂ ਦੀਆਂ ਮੌਤਾਂ ਹੋਈਆਂ ਸਨ। ਅਨੇਕਾਂ ਸਾਲਾਂ ਤੱਕ ਲੋਕਾਂ ਨੂੰ ਕੈਂਸਰ ਚਮੜੀ ਸਾਹ ਦਿਲ ਦਿਮਾਗ ਦੀਆਂ ਬਿਮਾਰੀਆਂ ਕਾਰਨ ਤੜਫਨਾ ਪਿਆ ਸੀ, ਅਜ ਦੇ ਸਮੇਂ ਵਿੱਚ ਹਰ ਘਰ, ਫੈਕਟਰੀ, ਗੱਡੀਆਂ, ਦੁਕਾਨਾਂ ਆਦਿ ਵਿਖੇ ਵੀ ਭਿਆਨਕ ਅੱਗਾਂ, ਗੈਸਾਂ, ਬਿਜਲੀ, ਪੈਟਰੋਲੀਅਮ, ਘਟਨਾਵਾਂ ਹੋਣ ਕਾਰਨ ਹੋ ਰਹੀਆਂ ਹਨ ਕਿਉਂਕਿ ਲੋਕਾਂ ਨੂੰ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਅਭਿਆਸ ਨਹੀਂ ਹੁੰਦੇ, ਇਹ ਵਿਚਾਰ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਉਨਾ ਵਿਖੇ ਵਿਦਿਆਰਥੀਆਂ ਨੂੰ ਦਸੇ। ਉਨ੍ਹਾਂ ਨੇ ਬਿਜਲੀ, ਪੈਟਰੋਲੀਅਮ, ਗੈਸਾਂ ਅਤੇ ਅੱਗਾਂ ਦੀ ਵਰਤੋਂ ਠੀਕ ਵਰਤੋਂ ਬਾਰੇ, ਘਟਨਾਵਾਂ ਰੋਕਣ ਅਤੇ ਪੀੜਤਾਂ ਨੂੰ ਬਚਾਉਣ ਲਈ ਫਸਟ ਏਡ ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਜਾਣਕਾਰੀ ਦਿੱਤੀ। ਸਕੂਲ ਇੰਚਾਰਜ ਸ਼੍ਰੀਮਤੀ ਗੰਗਾ ਰਾਣੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜ ਦੇ ਸਮੇਂ ਵਿੱਚ ਸੇਫਟੀ, ਬਚਾਉ, ਮਦਦ ਦੀ ਟ੍ਰੇਨਿੰਗ ਅਤੇ ਅਭਿਆਸ ਹੀ ਭਵਿੱਖ ਵਿੱਚ ਆਪਦਾਵਾਂ ਜੰਗਾਂ ਅਤੇ ਘਟਨਾਵਾਂ ਤੋਂ ਬਚਾਉਣ ਲਈ ਮਦਦਗਾਰ ਸਿੱਧ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 30 ਸਾਲ ਪਹਿਲਾਂ ਸ਼੍ਰੀ ਕਾਕਾ ਰਾਮ ਵਰਮਾ ਜੀ ਤੋਂ ਸਰਕਾਰੀ ਵਿਕਟੋਰੀਆ ਗਰਲਜ ਸਕੂਲ ਵਿਖੇ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਲਈ ਸੀ ਅਤੇ ਅਨੇਕਾਂ ਵਿਦਿਆਰਥੀਆਂ ਅਤੇ ਪਰਿਵਾਰਕ ਮੈਬਰਾਂ ਦੀ ਸਹਾਇਤਾ ਵੀ ਕੀਤੀ ਹੈ। ਗਣਤੰਤਰ ਦਿਵਸ ਮੌਕੇ ਮਾਰਚ ਪਾਸਟ ਪ੍ਰੈਡ ਵਿੱਚ ਲੀਡਰ ਵਲੋਂ ਭਾਗ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਜਾਗਰੂਕ ਕਰਕੇ ਹੀ ਖੁਸ਼ਹਾਲ, ਸੁਰੱਖਿਅਤ, ਸਿਹਤਮੰਦ ਭਵਿੱਖ ਦਾ ਨਿਰਮਾਣ ਕੀਤਾ ਜਾ ਸਕਦਾ ਹੈ।

Related Post