post

Jasbeer Singh

(Chief Editor)

Patiala News

ਅਦਾਰਾ ਪਰਵਾਜ਼ ਵੱਲੋਂ ਸਾਹਿਤਿਕ ਸਮਾਗਮ ਕਰਵਾਇਆ

post-img

ਅਦਾਰਾ ਪਰਵਾਜ਼ ਵੱਲੋਂ ਸਾਹਿਤਿਕ ਸਮਾਗਮ ਕਰਵਾਇਆ ਪਟਿਆਲਾ, 11 ਅਪ੍ਰੈਲ : ਅਦਾਰਾ ਪਰਵਾਜ਼ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਸਾਹਿਤਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਵਰਨ ਸਿੰਘ ਧਾਲੀਵਾਲ ਦੀ ਕਵੀਸ਼ਰੀ ਵਿਧਾ ਦੀ ਕਾਵਿ ਪੁਸਤਕ ‘ਪਾਣੀ ਹੁਣ ਪੁੱਛਣ ਸਾਨੂੰ’ ‘ਤੇ ਵਿਚਾਰ ਗੋਸ਼ਟੀ ਹੋਈ । ਸਮਾਗਮ ਵਿੱਚ ਹਾਜ਼ਰ ਵਿਦਵਾਨਾਂ ਨੇ ਪੁਸਤਕ ਦੇ ਨਾਲ ਨਾਲ ਪੰਜਾਬ ਦੀ ਧਰਾਤਲ ਵਿੱਚੋਂ ਉਗਮੀ ਕਵੀਸ਼ਰੀ ਕਾਵਿ-ਪ੍ਰੰਪਰਾ ਬਾਰੇ ਭਾਵਪੂਰਤ ਤੇ ਮੁੱਲਵਾਨ ਗੱਲਾਂ ਕੀਤੀਆਂ। ਸਭ ਤੋਂ ਪਹਿਲਾਂ ਅਦਾਰਾ ਪਰਵਾਜ਼ ਦੇ ਕਨਵੀਨਰ ਸੁਖਵਿੰਦਰ ਪੱਪੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਅਦਾਰੇ ਦੇ ਮਕਸਦ ਅਤੇ ਗਤੀਵਿਧੀਆਂ ਬਾਰੇ ਚਾਨਣਾ ਪਾਇਆ । ਕਵੀਸ਼ਰੀ ਜੱਥਾ ਰਸੂਲਪੁਰ ਨੇ ਆਪਣਾ ਕਵੀਸ਼ਰੀ ਰੰਗ ਪੇਸ਼ ਕੀਤਾ ਇਸ ਉਪਰੰਤ ਕਵੀਸ਼ਰੀ ਜੱਥਾ ਰਸੂਲਪੁਰ ਨੇ ਆਪਣਾ ਕਵੀਸ਼ਰੀ ਰੰਗ ਪੇਸ਼ ਕੀਤਾ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉੱਘੇ ਵਿਦਵਾਨ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਸਮਕਾਲ ਬਾਰੇ ਚਿੰਤਾ ਪ੍ਰਗਟਾਉਂਦਿਆਂ ਲੈਅ-ਮਈ ਰਚਨਾਵਾਂ ਬਾਰੇ  ਭਾਵਪੂਰਤ ਵਿਚਾਰ ਪ੍ਰਗਟ ਕੀਤੇ । ਡਾ. ਲਾਭ ਸਿੰਘ ਖੀਵਾ ਨੇ ਅਜੋਕੇ ਸਮੇਂ ਵਿੱਚ ਕਵੀਸ਼ਰੀ ਦੀ ਸਾਰਥਕਤਾ ਬਾਰੇ ਅਤੇ ਡਾ. ਅਰਵਿੰਦਰ ਕੌਰ ਕਾਕੜਾ ਨੇ ਪੁਸਤਕ ਦੇ ਵੱਖੋ ਵੱਖਰੇ ਪਸਾਰਾਂ ਬਾਰੇ ਮਹੱਤਵ ਪੂਰਨ ਨੁਕਤੇ ਸਾਂਝੇ  ਕੀਤੇ । ਵਿਚਾਰ ਚਰਚਾ ਦਾ ਆਗਾਜ਼ ਕਰਦਿਆਂ ਡਾ. ਕਮਲਜੀਤ ਟਿੱਬਾ ਨੇ ਕਵੀਸ਼ਰੀ ਦੇ ਸਿਧਾਂਤਕ ਪੱਖ ‘ਤੇ ਮੁੱਲਵਾਨ ਟਿੱਪਣੀਆਂ ਪੇਸ਼ ਕੀਤੀਆਂ । ਇਸ ਬਹਿਸ ਨੂੰ ਅੱਗੇ ਤੋਰਦਿਆਂ ਡਾ. ਗੁਰਮੀਤ ਸਿੰਘ ਸੋਹੀ ਨੇ ਕਵੀਸ਼ਰੀ ਦੀ ਨਿਰੰਤਰਤਾ ਵਿਚਲੇ ਵਿਭਿੰਨ ਪੱਖਾਂ ਤੇ ਚਾਨਣਾ ਪਾਇਆ । ਧਰਮ ਕੰਮੇਆਣਾ ਨੇ ਕਵੀਸ਼ਰੀ ਵਿਧਾ ਨੂੰ ਬਿਆਨ ਕਰਦਿਆਂ ਗੀਤ ਅਤੇ ਗ਼ਜ਼ਲ ਬਾਰੇ ਤੁਲਨਾਤਮਿਕ ਟਿੱਪਣੀਆਂ ਕੀਤੀਆਂ । ਕੁਲਵੰਤ ਸੈਦੋਕੇ ਨੇ ਕਵੀਸ਼ਰੀ ਲੇਖਣੀ ਬਾਰੇ ਨੁਕਤੇ ਸਾਂਝੇ ਕਰਦਿਆਂ ਕਵੀਸ਼ਰੀ ਦਾ ਇੱਕ ਖੂਬਸੂਰਤ ਨਮੂਨਾ ਵੀ ਪੇਸ਼ ਕੀਤਾ। ਡਾ. ਮੋਹਨ ਤਿਆਗੀ ਨੇ ਸਾਹਿਤ ਦੇ ਸੁਹਜ ਦੀ ਗੱਲ ਕਰਦਿਆਂ ਵਿਸ਼ਵ ਦੇ ਅਮੀਰ ਕਲਚਰ ਦੀਆਂ ਉਦਾਹਰਨਾਂ ਪੇਸ਼ ਕੀਤੀਆਂ। ਪ੍ਰਸਿੱਧ ਜੁਝਾਰਵਾਦੀ ਸ਼ਾਇਰ ਦਰਸ਼ਨ ਖਟਕੜ ਨੇ ਸਮਕਾਲ ਅਤੇ ਸਾਹਿਤ ਦੇ ਅਜੋਕੇ ਦੌਰ ਦੀ ਅੰਦਰਲੀ ਭੂਮਿਕਾ ਬਾਰੇ ਦੱਸਿਆ ।‌ ਜਗਦੀਸ਼ ਪਾਪੜਾ ਨੇ ਕਵੀਸ਼ਰੀ ਦੀਆਂ ਧੁਨਾਂ ਬਾਰੇ ਗੱਲ ਕੀਤੀ ਜਗਦੀਸ਼ ਪਾਪੜਾ ਨੇ ਕਵੀਸ਼ਰੀ ਦੀਆਂ ਧੁਨਾਂ ਬਾਰੇ ਗੱਲ ਕੀਤੀ । ਕਹਾਣੀਕਾਰ ਅਜਮੇਰ ਸਿੱਧੂ ਨੇ ਪੁਸਤਕ ਅਤੇ ਸੰਤ ਰਾਮ ਉਦਾਸੀ ਦੇ ਜੀਵਨ ਬਾਰੇ ਚਰਚਾ ਕੀਤੀ । ਇਕਬਾਲ ਕੌਰ ਉਦਾਸੀ ਅਤੇ ਸੁਖਮੀਤ ਭੱਟੀ ਨੇ ਸੰਤ ਰਾਮ ਉਦਾਸੀ ਦੀ ਸ਼ਾਇਰੀ ਦਾ ਗਾਇਨ ਕੀਤਾ । ਸਵਰਨ ਸਿੰਘ ਧਾਲੀਵਾਲ ਦੇ ਕਵੀਸ਼ਰੀ ਜਥੇ ਦੀ ਪੇਸ਼ਕਾਰੀ ਕਾਬਿਲੇ ਤਾਰੀਫ਼ ਰਹੀ । ਸਰੋਤਿਆਂ ਨਾਲ ਪੂਰੀ ਤਰਾਂ ਭਰੇ ਹਾਲ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਪ੍ਰਸਿੱਧ ਲੇਖਕਾਂ, ਸ਼ਾਇਰਾਂ ਤੇ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ । ਸਟੇਜ ਸੰਚਾਲਨ ਦੇ ਫਰਜ਼ ਬਲਬੀਰ ਜਲਾਲਾਬਾਦੀ ਵੱਲੋਂ ਵਧੀਆ ਢੰਗ ਨਾਲ ਨਿਭਾਏ ਗਏ ।

Related Post