post

Jasbeer Singh

(Chief Editor)

Patiala News

ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਸਾਹਿਤਕ ਸਮਾਗਮ ਆਯੋਜਿਤ

post-img

ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਸਾਹਿਤਕ ਸਮਾਗਮ ਆਯੋਜਿਤ ਪਟਿਆਲਾ, 21 ਜੁਲਾਈ () : ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਿਕ ਸਮਾਗਮ ਰਚਾਇਆ ਗਿਆ, ਜਿਸ ਵਿੱਚ ਪਟਿਆਲਾ ਅਤੇ ਆਸ ਪਾਸ ਦੇ ਸ਼ਹਿਰਾਂ ਤੋਂ ਨਾਮਵਰ ਕਵੀਆਂ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ “ਗੁਸਈਆਂ” ਮੈਗਜ਼ੀਨ ਦੇ ਮੁੱਖ ਸੰਪਾਦਕ ਕੁਲਵੰਤ ਸਿੰਘ ਨਾਰੀਕੇ ਨੇ ਕੀਤੀ। “ਸਾਵਣ” ਨੂੰ ਸਮਰਪਿਤ ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਮੰਚ ਦੀਆਂ ਗਤੀਵਿਧੀਆਂ ਅਤੇ ਹਾਜ਼ਰ ਸ਼ਾਇਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਕੁਲਵੰਤ ਸੈਦੋਕੇ ਨੇ ਖੂਬਸੂਰਤ ਗੀਤ ਨਾਲ ਸਮਾਗਮ ਦਾ ਆਗਾਜ਼ ਕੀਤਾ। ਮੁੱਖ ਮਹਿਮਾਨ ਵਜੋਂ ਪਹੁੰਚੇ ਹਿੰਦੀ ਭਾਸ਼ਾ ਦੇ ਉੱਘੇ ਗਜ਼ਲਗੋ ਜਨਾਬ ਨਵੀਨ ਕਮਲ ਭਾਰਤੀ ਨੇ ਸ਼ਾਇਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜੇਕਰ ਉਹ ਆਪਣੇ ਆਪ ਨੂੰ ਸਮਾਜ ਦੇ ਲੋਕਾਂ ਤੋਂ ਵੱਖ ਦਿਸਣਾ ਚਾਹੁੰਦੇ ਹਨ ਤਾਂ ਇਮਾਨਦਾਰੀ ਨਾਲ ਸਿਰਜਣਾ ਕਰਦਿਆਂ ਉਹਨਾਂ ਦੀਆਂ ਲਿਖਤਾਂ ਵਿੱਚੋਂ ਲੇਖਕ ਦਾ ਚਿਹਰਾ ਅਤੇ ਉਸਦਾ ਵਿਅਕਤੀਤਵ ਵੀ ਝਲਕਣਾ ਚਾਹੀਦਾ ਹੈ। ਉਪਰੋਕਤ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸਸ਼ੋਭਿਤ ਜਨਾਬ ਸੁਖਮਿੰਦਰ ਸੇਖੋਂ, ਜਸਵਿੰਦਰ ਸਿੰਘ ਖਾਰਾ, ਕੁਲਵੰਤ ਸੈਦੋਕੇ, ਗੁਰਚਰਨ ਚੰਨ ਪਟਿਆਲਵੀ ਨੇ ਵੀ ਵਿਚਾਰ ਅਤੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ । ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਇੰਜੀ. ਪਰਵਿੰਦਰ ਸ਼ੋਖ, ਗੁਰਦਰਸ਼ਨ ਸਿੰਘ ਗੁਸੀਲ, ਡਾ.ਸੰਤੋਖ ਸੁੱਖੀ, ਰਾਜਬੀਰ ਸਿੰਘ ਮੱਲ੍ਹੀ, ਦਰਸ਼ ਪਸਿਆਣਾ, ਲਾਲ ਮਿਸਤਰੀ, ਨਵਦੀਪ ਮੁੰਡੀ, ਤਜਿੰਦਰ ਅਨਜਾਨਾ, ਬਲਵਿੰਦਰ ਭੱਟੀ, ਅੰਗਰੇਜ਼ ਵਿਰਕ, ਗੋਪਾਲ ਸ਼ਰਮਾ ਸਮਾਣਾ, ਗੁਰਪ੍ਰੀਤ ਢਿੱਲੋਂ, ਇੰਦਰ ਪਾਲ ਸਿੰਘ, ਹਰੀ ਸਿੰਘ ਚਮਕ, ਕੁਲਦੀਪ ਕੌਰ ਧੰਜੂ, ਡਾ ਤਰਲੋਚਨ ਕੌਰ, ਬਲਵੰਤ ਸਿੰਘ ਬੱਲੀ, ਗੁਰਪ੍ਰੀਤ ਜਖਵਾਲੀ, ਹਰ ਸੁਬੇਗ ਸਿੰਘ, ਗੁਰਚਰਨ ਸਿੰਘ ਧੰਜੂ, ਇੰਜ.ਮੇਜਰ ਸਿੰਘ, ਕ੍ਰਿਸ਼ਨ ਧਿਮਾਨ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਸਾਹਨੀ, ਜੱਗਾ ਰੰਗੂਵਾਲ, ਬਲਵਿੰਦਰ ਕੌਰ ਥਿੰਦ, ਸੁਖਵਿੰਦਰ ਕੌਰ, ਭੁਪਿੰਦਰ ਕੌਰ ਵਾਲੀਆ, ਹਰੀਸ਼ ਪਟਿਆਲਵੀ, ਧੰਨਾ ਸਿੰਘ ਸਿਉਣਾ, ਜੋਗਾ ਸਿੰਘ ਧਨੌਲਾ, ਗੁਰਮੁਖ ਸਿੰਘ ਜਾਗੀ, ਤੋਂ ਇਲਾਵਾ ਗੁਰਮੇਲ ਸਿੰਘ ਐਸ ਡੀ ਓ, ਅਮਰਜੀਤ ਸਿੰਘ ਵਾਲੀਆ, ਐਸ ਐਨ ਚੌਧਰੀ, ਗੋਪਾਲ ਸ਼ਰਮਾ (ਰੰਗਕਰਮੀ) ਬਲਕਾਰ ਸਿੰਘ ਪੰਜੇਟਾ, ਅਰਸ਼ਪ੍ਰੀਤ ਕੌਰ, ਸ਼ਾਮ ਲਾਲ, ਰਾਜ ਕੁਮਾਰ ਅਤੇ ਰਾਜੇਸ਼ ਕੋਟੀਆ,ਵੀ ਹਾਜ਼ਰ ਰਹੇ। ਵੀਡੀਓ ਅਤੇ ਫੋਟੋਗ੍ਰਾਫੀ ਦੇ ਫਰਜ਼ ਗੁਰਪ੍ਰੀਤ ਜਖਵਾਲੀ ਵੱਲੋਂ ਬਾਖੂਬੀ ਨਿਭਾਏ ਗਏ ।

Related Post