
ਮਾਲਵਿੰਦਰ ਸਿੰਘ ਮਾਲੀ ਨੂੰ ਸੋਮਵਾਰ ਨੂੰ ਸਿਹਤ ਜਾਂਚ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ
- by Jasbeer Singh
- September 23, 2024

ਮਾਲਵਿੰਦਰ ਸਿੰਘ ਮਾਲੀ ਨੂੰ ਸੋਮਵਾਰ ਨੂੰ ਸਿਹਤ ਜਾਂਚ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਪਟਿਆਲਾ : ਕੇ਼ਂਦਰੀ ਜੇਲ ਪਟਿਆਲਾ ਵਿਖੇ ਬੰਦ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਪੀ. ਏ. ਤੇ ਸੋਸ਼ਲ ਮੀਡੀਆ ਐਕਟੀਵਿਸਟ ਮਾਲਵਿੰਦਰ ਸਿੰਘ ਮਾਲੀ ਨੂੰ ਸੋਮਵਾਰ ਨੂੰ ਸਿਹਤ ਜਾਂਚ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ। ਭਾਰੀ ਸੁਰੱਖਿਆ ਫੋਰਸ ਦੀ ਤੈਨਾਤੀ ’ਚ ਹਸਪਤਾਲ ਲਿਆਂਦੇ ਗਏ ਮਾਲਵਿੰਦਰ ਸਿੰਘ ਮਾਲੀ ਦੀ ਅੱਖਾਂ ਦਾ ਚੈਕਅਪ ਕੀਤਾ ਗਿਆ ਤੇ ਉਸਨੂੰ ਲਗਭਗ 40-45 ਮਿੰਟ ਰਾਜਿੰਦਰਾ ਹਸਪਤਾਲ ’ਚ ਰੱਖਿਆ ਗਿਆ। ਮਾਲੀ ਦੇ ਰਾਜਿੰਦਰਾ ਹਸਪਤਾਲ ’ਚ ਪੁੱਜਣ ਦੀ ਸੂਚਨਾ ਮਿਲਣ ’ਤੇ ਮਾਲੀ ਦੇ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚੇ ਹੋਏ ਸਨ ਪਰ ਪੁਲਸ ਅਧਿਕਾਰੀ ਉਸਨੂੰ ਪਿਛਲੇ ਦਰਵਾਜ਼ੇ ਤੋਂ ਲੈ ਕੇ ਅੱਖਾਂ ਦੇ ਵਿਭਾਗ ’ਚ ਗਏ ਤੇ ਵੱਡੀ ਗਿਣਤੀ ’ਚ ਤਾਇਨਾਤ ਪੁਲਸ ਵੱਲੋਂ ਕਿਸੇ ਨੂੰ ਮਾਲੀ ਦੇ ਕੋਲ ਜਾਣ ਨਹੀਂ ਦਿੱਤਾ ਗਿਆ।ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਮਾਲੀ ਦੀ ਜਾਂਚ ਰਿਪੋਰਟ ਬਾਰੇ ਵੀ ਕੁਝ ਨਹੀਂ ਦੱਸਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮਲਵਿੰਦਰ ਸਿੰਘ ਮਾਲੀ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਮਾਲੀ ਨੂੰ ਇੱਕ ਖੁਖਾਰ ਅਪਾਰਧੀ ਵਾਂਗ ਲਿਆਦਾ ਗਿਆ ਹੈ ਤੇ ਉਨ੍ਹਾਂ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ ਤੇ ਨਾ ਹੀ ਉਸਦੀ ਜਾਂਚ ਰਿਪੋਰਟ ਬਾਰੇ ਕੁਝ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਲੀ ਨੂੰ ਅੱਖਾਂ ਦੀ ਬਿਮਾਰੀ ਹੋਣ ਕਾਰਨ ਉਸਦਾ ਇਲਾਜ ਸੁਹਾਣਾ ਦੇ ਹਸਪਤਾਲ ਤੋਂ ਚੱਲ ਰਿਹਾ ਹੈ ਤੇ ਉਸਦਾ ਅਪਰੇਸ਼ਨ ਹੋਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸਾਰਿਆਂ ’ਤੇ ਪੰਜਾਬ ਪੁਲਿਸ ਜਾਣ ਬੁੱਝ ਕੇ ਮਾਲਵਿੰਦਰ ਸਿੰਘ ਮਾਲੀ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀਂ ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਨੇ ਕੇਸ ਦਰਜ ਕਰਕੇ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਪੀਏ ਮਾਲਵਿੰਦਰ ਸਿੰਘ ਮਾਲੀ ਨੂੰ ਦੇਰ ਰਾਤ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਸੀ ਤੇ ਅਗਲੇ ਦਿਨ ਉਸਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿਥੇ ਮਾਣਯੋਗ ਅਦਾਲਤ ਨੇ ਮਾਲੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸ਼ਤ ’ਚ ਭੇਜਣ ਦੇ ਹੁਕਮ ਦਿੱਤੇ ਸਨ ਤੇ ਉਹ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਹਨ। ਮਾਲੀ ਵੱਲੋਂ ਅੱਖਾਂ ਦੀ ਜਾਂਚ ਕਰਵਾਉਣ ਲਈ ਅਰਜੀ ਦਾਖਲ ਕੀਤੀ ਗਈ ਸੀ, ਜਿਸ ਦੌਰਾਨ ਰਾਜਿੰਦਰਾ ਪਸਪਤਾਲ ’ਚ ਪੁਲਿਸ ਪਾਰਟੀ ਦੀ ਨਿਗਰਾਨੀ ਹੇਠ ਉਸਦੀ ਅੱਖਾਂ ਦਾ ਜਾਂਚ ਕਰਵਾਈ ਗਈ। ਜੇਲ੍ਹ ਅਧਿਕਾਰੀਆਂ ਅਨੁਸਾਰ ਮਾਲਵਿੰਦਰ ਸਿੰਘ ਮਾਲੀ ਨੇ ਅੱਖਾਂ ਸਬੰਧੀ ਤਖਲੀਫ ਦੱਸੀ ਸੀ, ਜਿਸ ਉਪਰੰਤ ਰਾਜਿੰਦਰਾ ਹਸਪਤਾਲ ’ਚ ਜਾਂਛ ਕਰਵਾਈ ਗਈ ਹੈ।