`ਲਿਵ-ਇਨ ਪਾਰਟਨਰ` ਦੀਆਂ ਧੀਆਂ ਨਾਲ ਜਬਰ-ਜਨਾਹ ਕਰਨ ਵਾਲਾ ਗ੍ਰਿਫ਼ਤਾਰ ਨਵਸਾਰੀ (ਗੁਜਰਾਤ), 26 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਜਿ਼ਲਾ ਨਵਸਾਰੀ ਵਿਖੇ ਇਕ ਵਿਅਕਤੀ ਨੂੰ ਜਬਰ ਜਨਾਹ ਤੇ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਦੇ ਨਵਸਾਰੀ ਜਿ਼ਲੇ `ਚ ਇਕ ਵਿਅਕਤੀ ਨੂੰ ਆਪਣੀ `ਲਿਵ-ਇਨ ਪਾਰਟਨਰ` ਦੇ ਪਹਿਲੇ ਵਿਆਹ ਤੋਂ ਹੋਈਆਂ 2 ਨਾਬਾਲਗ ਧੀਆਂ ਨਾਲ ਕਥਿਤ ਤੌਰ `ਤੇ ਜਬਰ-ਜ਼ਨਾਹ ਕਰਨ ਅਤੇ ਉਨ੍ਹਾਂ `ਚੋਂ ਇਕ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਵਲੋਂ ਇਹ ਜਾਣਕਾਰੀ ਦਿੱਤੀ । ਮੁਲਜਮ ਰਹਿ ਰਿਹਾ ਸੀ ਪੀੜ੍ਹਤ ਕੁੜੀਆਂ ਦੀ ਮਾਂ ਨਾਲ ਪੁਲਸ ਅਧਿਕਾਰੀ ਬੀ. ਵੀ. ਗੋਹਿਲ ਨੇ ਦੱਸਿਆ ਕਿ ਮੁਲਜ਼ਮ ਪਿਛਲੇ 6 ਸਾਲਾਂ ਤੋਂ ਜਿ਼ਲੇ ਦੇ ਚਿਖਲੀ ਤਾਲੁਕਾ `ਚ 13 ਅਤੇ 14 ਸਾਲ ਦੀ ਉਮਰ ਦੀਆਂ ਪੀੜਤ ਕੁੜੀਆਂ ਦੀ ਮਾਂ ਨਾਲ `ਲਿਵ-ਇਨ ਸਬੰਧਾਂ` `ਚ ਰਹਿ ਰਿਹਾ ਸੀ । ਉਨ੍ਹਾਂ ਦੱਸਿਆ ਕਿ ਜਦੋਂ ਔਰਤ ਦੀ ਇਕ ਧੀ ਦੇ ਪੇਟ `ਚ ਦਰਦ ਹੋਇਆ ਤਾਂ ਡਾਕਟਰੀ ਜਾਂਚ `ਚ ਪਤਾ ਲੱਗਿਆ ਕਿ ਉਹ ਗਰਭਵਤੀ ਸੀ । ਪੁਲਸ ਨੇ ਦੱਸਿਆ ਕਿ ਇਸ ਤੋਂ ਪਤਾ ਲੱਗਿਆ ਕਿ ਮੁਲਜ਼ਮ ਨੇ ਦੋਵਾਂ ਕੁੜੀਆਂ ਨਾਲ ਕਈ ਵਾਰ ਜਬਰ-ਜਨਾਹ ਕੀਤਾ ਸੀ । ਉਨ੍ਹਾਂ ਦੱਸਿਆ ਕਿ ਦੂਜੀ ਕੁੜੀ ਦੀ ਡਾਕਟਰੀ ਜਾਂਚ ਚੱਲ ਰਹੀ ਹੈ ।
