post

Jasbeer Singh

(Chief Editor)

Punjab

ਨਾਬਾਲਗ ਦੋਹਤੀ ਨੂੰ ਹਵਸ ਦਾ ਸਿ਼ਕਾਰ ਬਣਾਉਣ ਵਾਲਾ ਦਰਿੰਦਾ ਗ੍ਰਿਫਤਾਰ

post-img

ਨਾਬਾਲਗ ਦੋਹਤੀ ਨੂੰ ਹਵਸ ਦਾ ਸਿ਼ਕਾਰ ਬਣਾਉਣ ਵਾਲਾ ਦਰਿੰਦਾ ਗ੍ਰਿਫਤਾਰ ਬਠਿੰਡਾ, 4 ਮਈ 2026 : ਪੰਜਾਬ ਦੇ ਜਿਲਾ ਬਠਿੰਡਾ ਵਿਖੇ ਇਕ ਵਿਅਕਤੀ ਵਲੋਂ ਆਪਣੀ ਹੀ ਮਤਰੇਈ ਦੋਹਤੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਬਠਿੰਡਾ `ਚ ਇਕ 50 ਸਾਲਾ ਵਿਅਕਤੀ `ਤੇ ਆਪਣੀ ਹੀ 12 ਸਾਲਾ ਮਤਰੇਈ ਦੋਹਤੀ ਨਾਲ ਪਿਛਲੇ ਦੋ ਸਾਲਾਂ ਤੋਂ ਜਬਰ-ਜ਼ਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਹਨ । ਦੋਸ਼ ਹੈ ਕਿ ਮਾਸੂਮ ਦੋਹਤੀ ਨੂੰ ਮੁਲਜ਼ਮ ਪਹਿਲਾਂ ਨਸ਼ੇ ਦਾ ਆਦੀ ਬਣਾਉਂਦਾ ਰਿਹਾ ਅਤੇ ਫਿਰ ਉਸ ਨਾਲ ਦਰਿੰਦਗੀ ਕਰਦਾ ਰਿਹਾ । ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ 26 ਅਪ੍ਰੈਲ ਨੂੰ ਬੱਚੀ ਦੀ ਮਾਂ ਨੇ ਉਸ ਨੂੰ ਨਸ਼ੇ ਵਾਲਾ ਕੈਪਸੂਲ ਖਾਂਦੇ ਦੇਖ ਲਿਆ। ਸ਼ੱਕ ਹੋਣ `ਤੇ ਜਦੋਂ ਮਾਂ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਬੱਚੀ ਨੇ ਪੂਰੀ ਕਹਾਣੀ ਸੁਣਾ ਦਿੱਤੀ । ਕੀ ਦੱਸਿਆ ਪੀੜ੍ਹਤ ਬੱਚੀ ਦੀ ਮਾਂ ਨੇ ਪੀੜਤਾ ਦੀ ਮਾਂ ਨੇ ਪੁਲਸ `ਤੇ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਕ ਪੁਲਸ ਮੁਲਾਜ਼ਮ ਨੇ ਉਸ ਨੂੰ ਡਰਾ ਕੇ ਸਾਦੇ ਕਾਗਜ਼ਾਂ `ਤੇ ਅੰਗੂਠਾ ਲਗਵਾ ਲਿਆ ਅਤੇ ਮਾਮਲੇ ਨੂੰ ਸਮਝੌਤੇ ਵੱਲ ਮੋੜਨ ਦੀ ਕੋਸਿ਼ਸ਼ ਕੀਤੀ । ਜਦੋਂ ਜਸਟਿਸ ਫਾਰ ਆਲ ਆਰਗਨਾਈਜ਼ੇਸ਼ਨ ਨੇ ਮਾਮਲੇ `ਚ ਦਖਲ ਦੇ ਕੇ ਵਿਰੋਧ ਕੀਤਾ ਤਾਂ ਪੁਲਸ ਨੇ ਮੁਲਜ਼ਮ ਖਿਲਾਫ ਪੋਕਸੋ ਐਕਟ ਅਤੇ ਜਬਰ-ਜਨਾਹ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ।

Related Post

Instagram