post

Admin

(Chief Editor)

Crime

ਲਖਨਊ ਵਿਚ ਪਤਨੀ ਤੇ ਭੈਣ ਦਾ ਕਤਲ ਕਰਨ ਤੋਂ ਬਾਅਦ ਖੁਦ ਵੀ ਕੀਤੀ ਖੁਦਕੁਸ਼ੀ

post-img

ਲਖਨਊ ਵਿਚ ਪਤਨੀ ਤੇ ਭੈਣ ਦਾ ਕਤਲ ਕਰਨ ਤੋਂ ਬਾਅਦ ਖੁਦ ਵੀ ਕੀਤੀ ਖੁਦਕੁਸ਼ੀ

ਲਖਨਊ, 20 ਅਗਸਤ 2026 : ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਇਕ ਵਿਅਕਤੀ ਨੇ ਪਤਨੀ ਅਤੇ ਭੈਣ ਦਾ ਗੋਲੀ ਮਾਰ ਕੇ ਕਤਲ (Murder) ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਲਖਨਊ ਦੇ ਗੋਮਤੀਨਗਰ ਖੇਤਰ ਦੇ ਮਿਠਾਈਵਾਲਾ ਚੌਂਕ ਵਿਖੇ ਦੁਪਹਿਰ ਵੇਲੇ ਇਕ ਵਿਅਕਤੀ ਵਲੋਂ ਪਹਿਲਾਂ ਆਪਣੀ ਪਤਨੀ ਦਾ ਗੋਲੀਆਂ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ ਅਤੇ ਫਿਰ ਘਟਨਾ ਵਾਲੀ ਥਾਂ ਤੋਂ ਇਕ ਕਿਲੋਮੀਟਰ ਦੂਰ ਜਾ ਕੇ ਫਿਰ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ (Suicide) ਕਰ ਲਈ ਹੈ ਦੀ ਪਛਾਣ ਮਾਨਸ ਵਾਜਪਾਈ ਦੇ ਤੌਰ 'ਤੇ ਹੋਈ ਹੈ । ਦੱਯਣਯੋਗ ਹੈ ਕਿ ਖੁਦਕੁਸ਼ੀ ਕਰਨ ਵਾਲੇ ਜਿਸ ਵਿਅਕਤੀ ਨੇ ਆਪਣੀ ਪਤਨੀ ਨੂੰ ਗੋਲੀ ਮਾਰੀ ਦੀ ਪਛਾਣ ਦਿਵਿਆ ਮਿਸ਼ਰਾ ਅਤੇ ਭੈਣ ਦੀ ਪਛਾਣ ਸੀਬਾ ਦੇ ਤੌਰ 'ਤੇ ਹੋਈ ਹੈ ।

ਦਿਵਿਆ ਮਿਸ਼ਰਾ ਦਾ ਚੱਲ ਰਿਹਾ ਸੀ ਤਲਾਕ ਦਾ ਕੇਸ

ਪ੍ਰਾਪਤ ਸੂਚਨਾ ਮੁਤਾਬਕ ਮਾਨਸ ਵਾਜਪਾਈ ਨਾਲ ਵਿਆਹੀ ਦਿਵਿਆ ਮਿਸ਼ਰਾ ਦੀ ਤਲਾਕ ਲਈ ਅਦਾਲਤ ਵਿਚ ਅਪੀਲ ਵੀ ਦਾਇਰ ਕੀਤੀ ਹੋਈ ਸੀ,ਜਿਸਦੇ ਚਲਦਿਆਂ ਉਹ ਆਪਣਾ ਵੱਖਰੇ ਤੌਰ ਤੇ ਆਲਮਬਾਗ ਵਿਖੇ ਰਹਿੰਦੀ ਸੀ ਤੇ ਮਾਨਸ ਆਪਣੀ ਭੈਣ ਸੀਬਾ ਜਿਸਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਦੇ ਨਾਲ ਹੁਸੜੀਆ ਚੌਂਕ ਨੇੜੇ ਕਿਰਾਏ ਦੇ ਘਰ ਵਿਚ ਰਹਿੰਦਾ ਸੀ । ਪੁਲਸ ਵਲੋਂ ਦੋ ਕਤਲਾਂ ਅਤੇ ਇਕ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਿੰਨੋ ਲਾਸ਼ਾਂ ਨੂੰ ਪੋਸਟਮਾਰਟਮ (Postmortem)  ਲਈ ਭੇਜ ਦਿੱਤਾ ਗਿਆ ਹੈ ।

Related Post

Instagram