
ਪਤਨੀ ਤੇ ਪੁੱਤਰ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਵਿਅਕਤੀ ਨੂੰ
- by Jasbeer Singh
- September 12, 2025

ਪਤਨੀ ਤੇ ਪੁੱਤਰ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਵਿਅਕਤੀ ਨੂੰ ਅਮਰੀਕਾ, 12 ਸਤੰਬਰ 2025 : ਭਾਰਤ ਦੇਸ਼ ਦੇ ਵਸਨੀਕ ਇਕ ਵਿਅਕਤੀ ਨੂੰ ਇਕ ਅਮਰੀਕੀ ਵਿਅਕਤੀ ਨੇ ਉਸ ਵਿਅਕਤੀ ਦੀ ਪਤਨੀ ਤੇ ਪੁੱਤਰ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਰ ਦਿੱਤਾ। ਦੱਸਣਯੋਗ ਹੈ ਕਿ ਦੋਹਾਂ ਵਿਚਕਾਰ ਵਾਸਿ਼ੰਗ ਮਸ਼ੀਨ ਨੂੰ ਲੈ ਕੇ ਝਗੜਾ ਹੋਇਆ ਸੀ। ਭਾਰਤ ਦੇ ਕਿਸ ਸ਼ਹਿਰ ਦਾ ਰਹਿਣ ਵਾਲਾ ਹੈ ਮ੍ਰਿਤਕ ਵਿਅਕਤੀ ਭਾਰਤੀ ਮੂਲ ਦੇ ਜਿਸ ਵਿਅਕਤੀ ਦੀ ਉਸਦੇ ਹੀ ਸਾਥੀ ਵਲੋਂ ਹੀ ਹੱਤਿਆ ਕੀਤੀ ਗਈ ਹੈ ਦਾ ਰਿਕਾਰਡ ਵੀ ਅਪਰਾਧਕ ਦੱਸਿਆ ਜਾ ਰਿਹਾ ਹੈ ਤੇ ਉਕਤ ਕਤਲ ਕਰਨ ਵਾਲੇ ਵਿਅਕਤੀ ਵਿਰੁੱਧ ਪੁਲਸ ਵਲੋਂ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਕੀ ਆਖਿਆ ਡੱਲਾਸ ਪੁਲਸ ਵਿਭਾਗ ਨੇ ਡੱਲਾਸ ਪੁਲਸ ਵਿਭਾਗ ਅਨੁਸਾਰ ਕਰਨਾਟਕ ਦੇ ਰਹਿਣ ਵਾਲੇ ਚੰਦਰ ਨਾਗਮੱਲਈਆ ਦੀ ਮੌਤ ਉਸ ਦੇ ਸਹਿ-ਕਰਮਚਾਰੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨਾਲ ਟੁੱਟੀ ਹੋਈ ਵਾਸਿ਼ੰਗ ਮਸ਼ੀਨ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਵਿਅਕਤੀ ਦਾ ਕਤਲ ਹੋਇਆ ਹੈ ਦੀ ਉਮਰ 50 ਸਾਲ ਦੀ ਹੈ ।