post

Jasbeer Singh

(Chief Editor)

Crime

ਰੁਪਏ ਨਾ ਦੇਣ 'ਤੇ ਚਾਕੂ ਮਾਰ ਮਾਰ ਕੇ ਵਿਅਕਤੀ ਨੇ ਉਤਾਰਿਆਂ ਇਕ ਨੂੰ ਮੌਤ ਦੇ ਘਾਟ

post-img

ਰੁਪਏ ਨਾ ਦੇਣ ਤੇ ਚਾਕੂ ਮਾਰ ਮਾਰ ਕੇ ਵਿਅਕਤੀ ਨੇ ਉਤਾਰਿਆਂ ਇਕ ਨੂੰ ਮੌਤ ਦੇ ਘਾਟ ਦਿੱਲੀ, 7 ਮਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸ਼ਾਸਤਰੀ ਪਾਰਕ ਖੇਤਰ ਵਿਖੇ ਰੁਪਏ ਮੰਗਣ ਤੇ ਨਾ ਦੇਣ ਤੇ ਚਾਕੂ ਮਾਰ-ਮਾਰ ਕੇ ਇਕ ਵਿਅਕਤੀ ਨੇ ਦੂਸਰੇ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ਵਿੱਚ 200 ਰੁਪਏ ਦੇ ਵਿਵਾਦ ਵਿੱਚ ਜੋ ਇੱਕ ਬਜ਼ੁਰਗ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਅਲੀ ਅਹਿਮਦ ਫਖ਼ਰੂਦੀਨ ਵਜੋਂ ਹੋਈ ਹੈ । ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ, ਜਿਸ ਕਾਰਨ ਮੌਕੇ `ਤੇ ਭਾਰੀ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ । ਕੀ ਹੈ ਪੂਰਾ ਮਾਮਲਾ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਅਲੀ ਅਹਿਮਦ ਫਖ਼ਰੂਦੀਨ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਘਰ ਦੇ ਕੋਲ ਸੈਰ ਕਰਨ ਨਿਕਲੇ ਸਨ। ਇਸੇ ਦੌਰਾਨ ਇੱਕ ਨੌਜਵਾਨ ਨੇ ਉਨ੍ਹਾਂ ਤੋਂ ਨਸ਼ਾ ਕਰਨ ਲਈ 200 ਰੁਪਏ ਮੰਗੇ । ਜਦੋਂ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਮੁਲਜ਼ਮ ਨੇ ਉਨ੍ਹਾਂ `ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਲਗਾਤਾਰ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ । ਪੁਲਸ ਮੁਲਾਜਮ ਦੀ ਕਰ ਰਹੀ ਹੈ ਭਾਲ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮਾਮਲੇ ਵਿੱਚ ਮੁਲਜ਼ਮ ਦੀ ਭਾਲ ਜਾਰੀ ਹੈ ।

Related Post

Instagram