post

Admin

(Chief Editor)

Haryana News

ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਗ੍ਰਿਫ਼ਤਾਰ

post-img

ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਹਰਿਆਣਾ, 15 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਬੀਤੇ ਦਿਨੀਂ ਇਕ ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲੇ ਨੌਜ਼ਵਾਨ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਵਿਖੇ ਜਿਸ ਕਾਰ ਸਵਾਰ ਨੌਜਵਾਨ ਵਲੋਂ ਮਹਿਲਾ ਬਾਈਕਰ (Female biker) ਨੂੰ ਟੱਕਰ ਮਾਰ ਦਿੱਤੀ ਗਈ ਸੀ ਵਾਲੇ ਨੌਜਵਾਨ ਨੂੰ ਜਿਥੇ ਰਾਜਸਥਾਨ ਦੇ ਦੌਸਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਕਲਿਆਣ ਬੈਸਲਾ ਦੇ ਤੌਰ 'ਤੇ ਹੋਈ ਹੈ । ਸੂਤਰਾਂ ਅਨੁਸਾਰ ਪੁਲਸ ਵਲੋਂ ਕਲਿਆਣ ਬੈਸਲਾ ਦੇ ਦੋ ਦੋਸਤਾਂ, ਕਾਰ ਚਾਲਕ, ਨਿੰਦਰ ਅਤੇ ਪ੍ਰਮੋਦ ਨੂੰ ਹਿਰਾਸਤ ਵਿੱਚ ਲਿਆ ਹੈ । ਨਿੰਦਰ 13 ਸਤੰਬਰ ਨੂੰ ਹਾਦਸੇ ਵਾਲੇ ਦਿਨ ਪਲਵਲ ਤੋਂ ਕਲਿਆਣ ਨੂੰ ਲੈ ਕੇ ਆਇਆ ਸੀ, ਜਦੋਂ ਕਿ ਪ੍ਰਮੋਦ `ਤੇ ਉਸਨੂੰ ਪਿੰਡ ਤੋਂ ਭਜਾਉਣ ਦਾ ਦੋਸ਼ ਹੈ ।

ਕਿਸ ਧਾਰਾ ਤਹਿਤ ਕੀਤਾ ਗਿਆ ਹੈ ਮਾਮਲਾ ਦਰਜ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਵਲੋਂ ਪਕੜੇ ਗਏ ਕਾਰ ਚਾਲਕ ਨੌਜਵਾਨ ਵਿਰੁੱਧ ਕਤਲ ਦੀ ਕੋਸਿ਼ਸ਼ ਲਈ ਭਾਰਤੀ ਦੰਡਾਵਲੀ ਦੀ ਧਾਰਾ 109 ਵੀ ਜੋੜ ਦਿੱਤੀ ਹੈ । ਦੱਸਣਯੋਗ ਹੈ ਕਿ ਪਹਿਲਾਂ ਸੈਕਟਰ 56 ਪੁਲਸ ਸਟੇਸ਼ਨ ਵਿੱਚ ਧਾਰਾ 281 ਦੇ ਤਹਿਤ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਸੱਟ ਪਹੁੰਚਾਉਣ ਲਈ ਧਾਰਾ 125 ਦੇ ਤਹਿਤ ਮਾਮਲਾ ਦਰਜ (Case registered) ਕੀਤਾ ਗਿਆ ਸੀ ।

ਕੌਣ ਹੈ ਇਹ ਮਹਿਲਾ ਬਾਈਕਰ

ਕਾਰ ਨਾਲ ਟਕਰਾਉਣ ਤੋਂ ਬਾਅਦ ਸੜਕ `ਤੇ ਡਿੱਗਣ ਵਾਲੀ ਮਹਿਲਾ ਬਾਈਕਰ ਸਿਵਾਨੀ ਚੌਹਾਨ ਉਰਫ਼ ਸੀਆ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਉਸਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਪੂਰਾ ਕੀਤਾ ਹੈ ਅਤੇ `ਆਪ` ਦੀ ਟਿਕਟ `ਤੇ ਦਿੱਲੀ ਦੇ ਕਾਲਕਾਜੀ ਤੋਂ 2022 ਦੀਆਂ ਨਗਰ ਨਿਗਮ ਚੋਣਾਂ ਲੜੀਆਂ ਹਨ । ਸ਼ਿਵਾਨੀ ਦੇ ਪਿਤਾ, ਰੋਸ਼ਨ ਚੌਹਾਨ ਨੇ ਮੀਡੀਆ ਨੂੰ ਇਹ ਦੱਸਿਆ । ਰੋਸ਼ਨ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਹੋਏ ਹਨ ।

Related Post

Instagram