post

Admin

(Chief Editor)

Punjab

ਸਰੂਪ ਪਾਸੇ ਕਰਕੇ ਪਲੰਘ 'ਤੇ ਸੌਣ ਵਾਲੇ ਵਿਅਕਤੀ ਨੂੰ ਕੀਤਾ ਪੁਲਸ ਹਵਾਲੇ

post-img

ਸਰੂਪ ਪਾਸੇ ਕਰਕੇ ਪਲੰਘ 'ਤੇ ਸੌਣ ਵਾਲੇ ਵਿਅਕਤੀ ਨੂੰ ਕੀਤਾ ਪੁਲਸ ਹਵਾਲੇ

ਟਾਂਗਰਾ, 7 ਅਗਸਤ 2026 : ਟਾਂਗਰਾ (Tangra) ਨੇੜਲੇ ਪਿੰਡ ਭੋਰਛੀ ਰਾਜਪੂਤਾਂ ਦੇ ਨੇੜਲੇ ਇਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਰੂਪ ਪਾਸੇ ਕਰਕੇ ਪਲੰਘ 'ਤੇ ਸੌਣ ਵਾਲੇ ਵਿਅਕਤੀ ਨੂੰ ਪੁਲਸ ਹਵਾਲੇ ਕੀਤਾ ਗਿਆ ਹੈ ।

ਕਿਵੇਂ ਵਾਪਰਿਆ ਗੁਰਦੁਆਰਾ ਸਾਹਿਬ ਅੰਦਰ ਅਜਿਹਾ ਘਟਨਾਕ੍ਰਮ

ਮਿਲੀ ਜਾਣਕਾਰੀ ਅਨੁਸਾਰ ਟਾਂਗਰਾ ਦੇ ਨੇੜਲੇ ਪਿੰਡ ਭੋਰਛੀ ਰਾਜਪੂਤਾਂ ਦੇ ਨੇੜੇ ਇਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜੋ ਇਕ ਵਿਅਕਤੀ ਵਲੋਂ ਗੁਰਦੁਆਰਾ ਸਾਹਿਬ ਅੰਦਰ ਪਏ ਸਰੂਪਾਂ ਨੂੰ ਇਕ ਪਾਸੇ ਕਰਕੇ ਪਲੰਘ 'ਤੇ ਹੀ ਸੌਣ ਕਾਰਨ ਜੋ ਬੇਅਦਬੀ (Sacrilege) ਹੋਈ ਹੈ ਦੇ ਚਲਦਿਆਂ ਸਬੰਧਤ ਵਿਅਕਤੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਸਬੰਧੀ ਸਾਧ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।

ਕੀ ਦੱਸਿਆ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਅਹੁਦੇਦਾਰਾਂ ਨੇ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ (Guru Granth Sahib Respect Committee) ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ, ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਅਮਰੀਕ ਸਿੰਘ ਬਿਟਾ, ਸਰਬਜੀਤ ਸਿੰਘ ਖਾਨਪੁਰ, ਯੂਥ ਪ੍ਰਧਾਨ ਜੁਗਰਾਜ ਸਿੰਘ ਧੂਲਕਾ, ਬਾਬਾ ਬਿਬੇਕ ਸਿੰਘ ਜੰਡਿਆਲਾ ਗੁਰੂ, ਭਾਈ ਸਤਨਾਮ ਸਿੰਘ, ਭਾਈ ਨਿਸ਼ਾਨ ਸਿੰਘ, ਮੇਜਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਰਛਪਾਲ ਸਿੰਘ ਕਾਬਲ ਸਿੰਘ, ਰਵਿੰਦਰ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਗੁਰਦੁਆਰੇ ਅੰਦਰ ਦਾਖਲ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਆਸਨ ਵਾਲੇ ਪਲੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਪਾਸੇ ਰੱਖ ਕੇ ਪਲੰਘ ਉਪਰ ਸੌਂ ਗਿਆ ।

ਪੁਲਸ ਨੇ ਕੇਸ ਦਰਜ ਕਰਕੇ ਜਾਂਚ ਕਰ ਦਿੱਤੀ ਹੈ ਸ਼ੁਰੂ

ਐੱਸ. ਐੱਚ. ਓ. (S. H. O.) ਥਾਣਾ ਖਿਲਚੀਆਂ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁਧ ਮੁਕੱਦਮਾ ਦਰਜ (Case registered) ਕਰ ਕੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ । ਘਟਨਾ ਦਾ ਪਤਾ ਲੱਗਣ ’ਤੇ ਸਿੱਖ ਜਥੇਬੰਦੀਆਂ ਦੇ ਆਗੂ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਮੁਲਜ਼ਮ ਵਿਰੁੱਧ ਸਖਤ ਕਾਰਵਾਈ ਕਰਨ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ । ਸਖ਼ਤ ਕਨੂੰਨ ਸਜ਼ਾਵਾਂ ਵਧਾਉਣ ਦੇ ਬਾਵਜੂਦ ਬੇਅਦਬੀ ਦੀਆਂ ਘਟਨਾਵਾਂ ਵਾਪਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ । ਪਿੰਡਾਂ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਸਿੱਖ ਸੰਗਤ ਨੂੰ ਸੁਚੇਤ ਹੋਣਾ ਪਵੇਗਾ ।

Related Post

Instagram