

ਅਕੀਲ ਅਖਤਰ ਦੀ ਪੋਸਟਮਾਰਟਮ ਰਿਪੋਰਟ ਵਿਚ ਹੋਏ ਕਈ ਅਹਿਮ ਖੁਲਾਸੇ ਚੰਡੀਗੜ੍ਹ, 22 ਅਕਤੂਬਰ 2025 : ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਦੇ ਪੁੱਤਰ ਅਕੀਰ ਅਖ਼ਤਰ ਦੀ ਪੋਸਟਮਾਰਟਮ ਰਿਪੋੋਰਟ ਵਿਚ ਕਈ ਅਹਿਮ ਖੁਲਾਸੇ ਹੋਏ ਹਨ । ਜਿਸ ਤਹਿਤ ਅਕੀਲ ਦੇ ਸਰੀਰ ਤੇ ਸੱਜੀ ਕੂਹਣੀ ਤੋਂ 7 ਸੈਂਟੀਮੀਟਰ ਇਕ ਸਰਿੰਜ ਦਾ ਨਿਸ਼ਾਨ ਵੀ ਮਿਲਿਆ ਹੈ। ਅਕੀਲ ਦੇ ਸਰੀਰ ਤੇ ਸਰਿੰਜ ਦਾ ਨਿਸ਼ਾਨ ਜ਼ਰੂਰ ਪਰ ਨਸ਼ੇ ਲੈਣ ਦਾ ਕੋਈ ਅਤਾ ਪਤਾ ਨਹੀਂ ਅਕੀਲ ਅਖਤਰ ਦੇ ਸਰੀਰ ਤੇ ਜੋ ਸਰਿੰਜ ਦਾ ਨਿਸ਼ਾਨ ਮਿਲਿਆ ਹੈ ਦੇ ਚਲਦਿਆਂ ਅਕੀਲ ਦੇ ਨਸ਼ੇ ਆਦਿ ਦਾ ਟੀਕਾ ਲਗਾਏ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਪਰ ਹਕੀਕਤ ਇਹ ਹੈ ਕਿ ਸਰਿੰਜ ਦਾ ਨਿਸ਼ਾਨ ਤਾਂ ਬੇਸ਼ਕ ਮਿਲਿਆ ਹੈ ਪਰ ਨਸ਼ੇ ਦੇ ਟੀਕੇ ਲਗਾਏ ਜਾਣ ਸਬੰਧੀ ਕੋਈ ਵੀ ਥਹੁ ਪਤਾ ਨਹੀਂ ਲੱਗਿਆ ਕਿਉਂਕਿ ਮਾਹਿਰਾਂ ਮੁਤਾਬਕ ਜੇਕਰ ਅਕੀਲ ਨਸ਼ੇ ਦੇ ਟੀਕੇ ਲਗਾਉਂ ਦਾ ਆਦਿ ਸੀ ਤਾਂ ਉਸਦੇ ਹੱਥ ਤੇ ਵੀ ਨਿਸ਼ਾਨ ਹੁੰਦੇ ਪਰ ਅਜਿਹਾ ਨਹੀਂ ਹੈ। ਮਾਹਿਰਾਂ ਮੁਤਾਬਕ ਕੀ ਜਾ ਸਕਦਾ ਹੈ ਮੰਨਿਆਂ ਕਿਸੇ ਵੀ ਵਿਅਕਤੀ ਵਲੋਂ ਸਰੀਰ ਤੇ ਟੀਕਾ ਆਪਣੇ ਆਪ ਲਗਾਏ ਜਾਣ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਵਿਅਕਤੀ ਜੇਕਰ ਉਹ ਰਾਈਟ ਹੈੈਂਡਰ ਹੈ ਤਾਂ ਉਸ ਵਲੋਂ ਸੌਖੇ ਤਰੀਕੇ ਨਾਲ ਸਭ ਤੋਂ ਪਹਿਲਾਂ ਖੱਬੇ ਪਾਸੇ ਹੀ ਟੀਕਾ ਲਗਾਏ ਜਾਣ ਨੂੰ ਤਰਜੀਹ ਦਿੱਤੀ ਜਾਵੇਗੀ ਪਰ ਜੇਕਰ ਅਕੀਲ ਵਾਰ-ਵਾਰ ਟੀਕੇ ਲਗਾਉਣ ਦਾ ਆਦਿ ਹੁੰਦਾ ਤਾਂ ਉਸਦੇ ਹੱਥ ਤੇ ਵਾਰ ਵਾਰ ਟੀਕੇ ਲਗਾਏ ਜਾਣ ਦੇ ਨਿਸ਼ਾਨ ਮਿਲਦੇ ਪਰ ਅਜਿਹਾ ਨਾ ਹੋ ਕੇ ਸਿਰਫ਼ ਇਕ ਹੀ ਨਿਸ਼ਾਨ ਮਿਲਿਆ ਹੈ । ਕੀ ਸੀ ਮਾਮਲਾ ਅਕੀਲ ਅਖਤਰ ਦੀ ਲੰਘੀ 16 ਅਕਤੂਬਰ ਨੂੰ ਪੰਚਕੂਲਾ ਦੇ ਸੈਕਟਰ 4 ਸਥਿਤ ਘਰ ’ਚ ਮੌਤ ਹੋ ਗਈ ਸੀ। ਪਰਿਵਾਰ ਉਸ ਨੂੰ ਪੰਚਕੂਲਾ ਦੇ ਸੈਕਟਰ 6 ਦੇ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਦੱਸਿਆ ਕਿ ਅਕੀਲ ਘਰ ’ਤੇ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ ਅਤੇ ਸ਼ਾਇਦ ਦਵਾਈਆਂ ਦੀ ਓਵਰਡੋਜ਼ ਕਾਰਨ ਉਸ ਦੀ ਹਾਲਤ ਵਿਗੜੀ ਸੀ। ਅਕੀਲ ਨੂੰ ਉਤਰ ਪ੍ਰਦੇਸ਼ ’ਚ ਸਹਾਰਨਪੁਰ ਦੇ ਹਰੜਾ ਪਿੰਡ ’ਚ ਸਪੁਰ ਏ ਖਾਕ ਕਰ ਦਿੱਤਾ ਹੈ।