
18 ਮਹੀਨੇ ਦੀ ਵਿਆਹੁਤਾ ਨੇ ਕੋਰਟ ਰਾਹੀਂ ਪਤੀ ਤੋਂ ਮੰਗਿਆ ਇਕ ਕਰੋੜ ਮਹੀਨਾ ਹੋਰ ਬਹੁਤ ਕੁੱਝ
- by Jasbeer Singh
- July 23, 2025

18 ਮਹੀਨੇ ਦੀ ਵਿਆਹੁਤਾ ਨੇ ਕੋਰਟ ਰਾਹੀਂ ਪਤੀ ਤੋਂ ਮੰਗਿਆ ਇਕ ਕਰੋੜ ਮਹੀਨਾ ਹੋਰ ਬਹੁਤ ਕੁੱਝ ਨਵੀਂ ਦਿੱਲੀ, 23 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ ਨੇ 18 ਮਹੀਨੇ ਚੱਲੇ ਵਿਆਹ ਸਬੰਧਾਂ ਤੋਂ ਬਾਅਦ ਪਤੀ ਤੋਂ ਤਲਾਕ ਲੈਣ ਲਈ ਅਪਲਾਈ ਕੀਤੀ ਗਏ ਕੇਸ ਦੌਰਾਨ ਇਕ ਕਰੋੜ ਰੁਪਏ ਮਹੀਨਾ, ਮੁੰਬਈ ਵਿਚ ਇਕ ਫਲੇਟ, 12 ਕਰੋੜ ਰੁਪਏ ਤੇ ਬੀ. ਐਮ. ਡਬਲਿਊ. ਦੀ ਕੀਤੀ ਗਈ ਮੰਗ ਤੇ ਆਖਿਆ ਹੈ ਕਿ ਜੇਕਰ ਤੁਸੀਂ ਖੁਦ ਇੰਨੇ ਪੜ੍ਹੇ ਲਿਖੇ ਹੋ ਤੇ ਕੰਮ ਕਰਕੇ ਕਮਾ ਸਕਦੇ ਹੋ ਤਾਂ ਕਮਾਓ। ਔਰਤ ਦੇ ਇਸ ਤਰ੍ਹਾਂ ਦੇ ਗੁਜ਼ਾਰਾ ਭੱਤੇ ਦੀ ਮੰਗ ਤੋਂ ਸਭ ਹੈਰਾਨ ਸਨ। ਕੀ ਆਖਿਆ ਸੀ. ਜੇ. ਆਈ. ਨੇ ਮਾਨਯੋਗ ਸੁਪਰੀਮ ਕੋਰਟ ਨੇ ਤਲਾਕ ਲੈਣ ਵਾਲੀ ਮਹਿਲਾ ਨੂੰ ਸਪੱਸ਼ਟ ਆਖਿਆ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਤੁਸੀਂ ਖੁਦ ਕਮਾਓ ਤੇ ਖਾਓ ਜਦੋਂ ਕਿ ਤੁਹਾਡਾ ਵਿਆਹ ਸਿਰਫ਼ 18 ਮਹੀਨੇ ਚੱਲਿਆ ਹੈ ਤੇ ਗੁਜ਼ਾਰਾ ਭੱਤਾ ਇਕ ਕਰੋੜ ਮੰਗ ਰਹੇ ਹੋ। ਇਸ ਤੇ ਸੁਪਰੀਮ ਕੋਰਟ ਨੇ ਸਪੱਸ਼ਟ ਕਿ ਪੜ੍ਹੇ-ਲਿਖੇ ਹੋਣ ਦੇ ਚਲਦਿਆਂ ਖਾਲੀ ਨਾ ਬੈਠ ਕੇ ਕਮਾਉਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਮੰਗਣਾ ਚਾਹੀਦਾ ਹੈ। ਕਿੰਨਾ ਪੜ੍ਹੀ ਲਿਖੀ ਹੈ ਔਰਤ : ਸੁਪਰੀਮ ਕੋਰਟ ਵਿਚ ਜਿਸ ਮਹਿਲਾ ਦਾ ਤਲਾਕ ਅਤੇ ਗੁਜ਼ਾਰਾ ਭੱਤੇ ਦਾ ਕੇਸ ਚੱਲ ਰਿਹਾ ਹੈ ਵਾਲੀ ਮਹਿਲਾ (ਇਨਫਰਮੇਸ਼ਨ ਟੈਕਨਾਲੋਜੀ) ਆਈ. ਟੀ. ਦੇ ਖੇਤਰ ਨਾਲ ਸਬੰਧਤ ਹੈ ਅਤੇ ਉਸ ਕੋਲ ਐਮ. ਬੀ. ਏ. ਦੀ ਡਿਗਰੀ ਵੀ ਹੈ। ਅਖੀਰ ’ਚ ਚੀਫ ਜਸਟਿਸ ਨੇ ਔਰਤ ਨੂੰ ਕਿਹਾ ਕਿ ਤੁਸੀਂ 4 ਕਰੋੜ ਰੁਪਏ ਜਾਂ ਫਲੈਟ ਲੈ ਕੇ ਚੰਗੀ ਨੌਕਰੀ ਲੱਭ ਸਕਦੇ ਹੋ ਪਰ ਇਸ ਸਬੰਧੀ ਸੁਪਰੀਮ ਕੋਰਟ ਨੇ ਇਸ ਦਾ ਪ੍ਰਸਤਾਵ ਰਖਦੇ ਹੋਏ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ।