ਭੇਦਭਰੇ ਹਾਲਾਤਾਂ ਵਿਚ ਵਿਆਹੁਤਾ ਮਹਿਲਾ ਦੀ ਗੁਰਦਾਸਪੁਰ ਵਿਚ ਮੌਤ ਗੁਰਦਾਸਪੁਰ, 12 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਪਿੰਡ ਦਾਰਾਪੁਰ ਵਿਖੇ ਇਕ ਵਿਆਹੁਤਾ ਮਹਿਲਾ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਜਿਸ ਪਿੰਡ ਦਾਰਾਪੁਰ ਵਿਖੇ ਇਕ ਵਿਆਹੁਤਾ ਮਹਿਲਾ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ ਜਿੰਦਰ ਦੇ ਤੌਰ ਤੇ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪੇਕਾ ਪਰਿਵਾਰ ਵੱਲੋਂ ਮ੍ਰਿਤਕਾ ਦੇ ਪਤੀ, ਦਰਾਣੀ ਅਤੇ ਜੇਠ ਤੇ ਕਤਲ ਕਰਨ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ, ਜਿਸਦੇ ਚਲਦਿਆਂ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਪੜ੍ਹਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ । ਕੀ ਆਖਣਾ ਹੈ ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਮ੍ਰਿਤਕਾ ਜਿੰਦਰ ਦੇ ਪੇਕੇ ਪਰਿਵਾਰ ਦਾਾ ਕਹਿਣਾ ਕਿ ਜਿੰਦਰ ਦੇ ਕੋਈ ਵੀ ਔਲਾਦ ਨਹੀਂ ਸੀ ਇਸ ਕਾਰਨ ਸ਼ਰਾਬ ਚ ਟੱਲੀ ਹੋ ਕੇ ਅਕਸਰ ਹੀ ਉਸ ਦਾ ਪਤੀ ਉਸਦੀ ਮਾਰ ਕੁਟਾਈ ਕਰਦਾ ਰਹਿੰਦਾ ਸੀ ਅਤੇ ਹੋਰ ਵਿਆਹ ਕਰਾਉਣ ਦੀਆਂ ਗੱਲਾਂ ਵੀ ਕਰਦਾ ਸੀ। ਕੁੜੀ ਦੀ ਮੌਤ ਤੋਂ ਬਾਅਦ ਉਹ ਘਰ ਤੋਂ ਫਰਾਰ ਹੋ ਗਿਆ ਹੈ । ਜਿਸ ਕਾਰਨ ਉਹਨਾਂ ਦੇ ਸ਼ੱਕ ਦਾ ਘੇਰਾ ਹੋਰ ਵਧਿਆ ਹੈ। ਉਹਨਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਮ੍ਰਿਤਕਾ ਦੇ ਗਲੇ ਅਤੇ ਬਾਂਹ ’ਤੇ ਮਾਰਕੁਟਾਈ ਦੇ ਨਿਸ਼ਾਨ ਹਨ। ਕੀ ਜਾਣਕਾਰੀ ਦਿੱਤੀ ਡੀ. ਐਸ. ਪੀ. ਨੇ ਪੰਜਾਬ ਪੁਲਸ ਦੇ ਡੀ. ਐਸ. ਪੀ. ਕੁਲਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਮ੍ਰਿਤਕਾ ਜਿੰਦਰ ਦੇ ਪੇਕਾ ਪਰਿਵਾਰ ਨੇ ਸ਼ੱਕ ਪ੍ਰਗਟਾਇਆ ਹੈ ਕਿ ਜਿੰਦਰ ਦਾ ਕਤਲ ਕੀਤਾ ਗਿਆ ਹੈ ਜਾਂ ਫਿਰ ਉਸ ਦੀ ਮੌਤ ਮਾਰ ਕੁਟਾਈ ਕਰਨ ਹੋਈ ਮ੍ਰਿਤਕਾ ਦੇ ਪਰਿਵਾਰ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਜੇਕਰ ਕੁਝ ਅਜਿਹਾ ਨਿਕਲਿਆ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਏਗੀ ।
