ਸੀਤਾਪੁਰ `ਚ ਧਰਮ ਤਬਦੀਲੀ ਦੇ ਵਿਸ਼ਾਲ ਰੈਕੇਟ ਦਾ ਕੀਤਾ ਗਿਆ ਪਰਦਾਫਾਸ਼ ਸੀਤਾਪੁਰ, 10 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਸੀਤਾਪੁਰ ਵਿਖੇ ਇਕ ਵਿਸ਼ਾਲ ਧਰਮ ਤਬਦੀਲ (Convert) ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ । ਕਿੰਨੇ ਵਿਅਕਤੀ ਕੀਤੇ ਗਏ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜਿਲੇ (Sitapur District) `ਚ ਪੁਲਸ ਨੇ ਇਕ ਕਥਿਤ ਧਰਮ ਤਬਦੀਲੀ ਰੈਕੇਟ ਦਾ ਪਰਦਾਫਾਸ਼ (Racket exposed) ਕਰ ਕੇ 4 ਵਿਅਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਦੋਸ਼ ਹੈ ਕਿ ਇਹ ਵਿਅਕਤੀ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਧਰਮ ਤਬਦੀਲੀ ਲਈ ਲੁਭਾਉਂਦੇ ਸਨ ।ਕੌਣ ਕੌਣ ਹਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪੁਲਸ ਅਨੁਸਾਰ ਇਹ ਕਾਰਵਾਈ ਮਿਸਰਿਖ ਪੁਲਸ ਸਟੇਸ਼ਨ ਖੇਤਰ `ਚ ਕੀਤੀ ਗਈ ਜਿੱਥੇ `ਸੈਂਟਰਲ ਯੂ. ਪੀ. ਮਿਸ਼ਨ ਨੈੱਟਵਰਕ` ਦੇ ਨਾਂ ਹੇਠ ਚੱਲ ਰਹੀਆਂ ਸਰਗਰਮੀਆਂ ਦਾ ਪਰਦਾਫਾਸ਼ ਕੀਤਾ ਗਿਆ ਸੀ । ਪੁਲਸ ਦੇ ਵਧੀਕ ਸੁਪਰਡੈਂਟ ਦੁਰਗੇਸ਼ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਰੇਸ਼ ਚੰਦਰ, ਕਮਲੇਸ਼ ਕੁਮਾਰ, ਸ਼ਰਵਣ ਕੁਮਾਰ ਤੇ ਅਰੁਣ ਆਸ਼ੂਦਾਸਨ ਵਜੋਂ ਹੋਈ ਹੈ ।
