post

Admin

(Chief Editor)

Punjab

ਐਮ. ਬੀ. ਬੀ. ਐਸ. ਕਰ ਰਹੇ ਵਿਦਿਆਰਥੀ ਨੇ ਕੀਤੀ ਛਾਲ ਮਾਰ ਕੇ ਖੁਦਕੁਸ਼ੀ

post-img

ਐਮ. ਬੀ. ਬੀ. ਐਸ. ਕਰ ਰਹੇ ਵਿਦਿਆਰਥੀ ਨੇ ਕੀਤੀ ਛਾਲ ਮਾਰ ਕੇ ਖੁਦਕੁਸ਼ੀ

ਚੰਡੀਗੜ੍ਹ, 22 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਵਿਖੇ ਐਮ. ਬੀ. ਬੀ. ਐਸ. ਕਰ ਰਹੇ ਇਕ ਵਿਦਿਆਰਥੀ ਨੇ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਐਮ. ਬੀ. ਬੀ. ਐਸ. (M. B. B. S.) ਦੇ ਚੌਥੇ ਸਾਲ ਦੇ ਜਿਸ ਵਿਦਿਆਰਥੀ ਨੇ ਮੰਗਲਵਾਰ ਰਾਤ ਨੂੰ ਹਸਪਤਾਲ ਦੀ ਇਮਾਰਤ ਦੀ ਛੇਵੀਂ ਮੰਜਿਲ ਤੋਂ ਛਾਲ ਮਾਰ (Jump from the sixth floor) ਕੇ ਖ਼ੁਦਕੁਸ਼ੀ ਕਰ ਲਈ ਦੀ ਪਛਾਣ 23 ਸਾਲਾ ਕਰਣ ਸਿੰਘ ਸੰਧੂ ਦੇ ਤੌਰ 'ਤੇ ਹੋਈ ਹੈ । ਜਾਣਕਾਰੀ ਮੁਤਾਬਕ ਉਕਤ ਵਿਦਿਆਰਥੀ ਵਲੋਂ ਖੁਦਕੁਸ਼਼ੀ ਵਰਗਾ ਭਿਆਨਕ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਦੋਸਤਾਂ ਨੂੰ 'ਗੁੱਡ ਬਾਏ' ਦੇ ਮੈਸੇਜ ਵੀ ਕੀਤੇ ਗਏ ਸਨ ।

ਪੁਲਸ ਨੇ ਵਿਦਿਆਰਥੀ ਦੀ ਲਾਸ਼ ਕਬਜੇ ਲੈ ਕੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ

ਬੀਤੀ ਰਾਤ ਜਿਸ ਐਮ. ਬੀ. ਬੀ. ਐਸ. ਕਰ ਰਹੇ ਵਿਦਿਆਰਥੀ ਨੇ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਦੀ ਲਾਸ਼ ਪੋਸਟਮਾਰਟਮ (Postmortem) ਲਈ ਪੁਲਸ ਵਲੋਂ ਭੇਜਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਚੱਲ ਸਕੇ ਕਿ ਵਿਦਿਆਰਥੀ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਕੀ ਕਾਰਨ ਰਿਹਾ । ਦੱਸਣਯੋਗ ਹੈ ਕਿ ਵਿਦਿਆਰਥੀ ਦੇ ਮਾਤਾ-ਪਿਤਾ ਡਾ. ਸਰਬਜੀਤ ਸਿੰਘ ਅਤੇ ਡਾ. ਨਵਰੀਤ ਸੰਧੂ, ਸੈਕਟਰ 35 ਵਿੱਚ ਦੰਦਾਂ ਦਾ ਕਲੀਨਿਕ ਚਲਾਉਂਦੇ ਹਨ ।

Related Post

Instagram