ਪੰਜਾਬ ਸਟੇਟ ਕਰਮਚਾਰੀ ਦਲ ਜਿਲ੍ਹਾ ਪਟਿਆਲਾ ਦੀ ਇਕੱਤਰਤਾ ਆਯੋਜਿਤ : ਟੌਹੜਾ
- by Jasbeer Singh
- April 27, 2024
ਪਟਿਆਲਾ, 27 ਅਪ੍ਰੈਲ (ਜਸਬੀਰ)-ਪੰਜਾਬ ਸਟੇਟ ਕਰਮਚਾਰੀ ਦਲ ਜਿਲ੍ਹਾ ਪਟਿਆਲਾ ਦੀ ਇਕੱਤਰਤਾ ਪ੍ਰਧਾਨ ਕੁਲਬੀਰ ਸਿੰਘ ਸੈਦਖੇੜੀ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁੱਖ ਦਫਤਰ ਪਟਿਆਲਾ ਵਿਖੇ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਤੋਂ ਇਲਾਵਾ ਜਿਲ੍ਹੇ ਦੇ ਵੱਖ-ਵੱਖ ਵਿਭਾਗਾ ਦੇ ਕਰਮਚਾਰੀ ਅਤੇ ਜਥੇਬੰਦੀ ਜਿਲ੍ਹੇ ਦੇ ਅਹੁਦੇਦਾਰ ਸ਼ਾਮਲ ਹੋਏ। ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਮੁਲਾਜਮਤ ਵਰਗ ਨੂੰ ਆਖਿਆ ਕਿ 1 ਮਈ ਦਾ ਦਿਹਾੜਾ ਜੋ ਕਿ ਮਜ਼ਦੂਰ ਵਰਗ ਦਾ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈ ਨੂੰ ਸਭਨਾਂ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ, ਜਿਸਦੇ ਚਲਦਿਆਂ ਕਰਮਚਾਰੀਆਂ ਵੱਲੋਂ ਇਹ ਦਿਹਾੜਾ ਸੂਬੇ ਪੱਧਰ ’ਤੇ ਪਟਿਆਲਾ ਵਿਖੇ ਟਿਵਾਣਾ ਕਲਾ ਕੇਂਦਰ, ਨਾਭਾ ਰੋਡ ਪਟਿਆਲਾ, ਪੀ. ਆਰ. ਟੀ. ਸੀ. ਦੀ ਵਰਕਸ਼ਾਪ ਨੇੜੇ ਮਨਾਇਆ ਜਾ ਰਿਹਾ ਹੈ। ਹਰੀ ਸਿੰਘ ਟੌਹੜਾ ਨੇ ਦੱਸਿਆ ਕਿ ਇਸ ਦਿਨ ਵੱਡੇ ਪੱਧਰ ’ਤੇ ਮੁਲਾਜਮ ਤੇ ਮਜ਼ਦੂਰ ਇਕੱਠੇ ਹੋ ਕੇ ਸ਼ਿਕਾਗੋ ਦੀ ਧਰਤੀ ’ਤੇ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਕਿਰਤੀ ਲੋਕਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਉਨ੍ਹਾਂ ਵੱਲੋ ਦਿਖਾਏ ਗਏ ਮਾਰਗ ’ਤੇ ਚੱਲਣ ਦਾ ਪ੍ਰਣ ਕਰਨ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਸੰਘਰਸ਼ਸ਼ੀਲ ਵਰਗ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਜਿਥੇ ਆਪਣੀਆਂ ਮੰਗਾਂ ਨੂੰ ਉਭਾਰਨਗੇ, ਉਥੇ ਹੀ ਸਮਾਜ ਵਿੱਚ ਫੈਲੇ ਭਿ੍ਰਸ਼ਟਾਚਾਰ, ਨਸ਼ਾਖੋਰੀ, ਬੇਰੋਜਗਾਰੀ, ਲੁੱਟ-ਖਸੁੱਟ ਸਮੇਤ ਸਮਾਜਵਾਦੀ ਕੜੀ ਨੂੰ ਤੋੜਨ ਲਈ ਆਪਣੀ ਆਵਾਜ ਨੂੰ ਬੁਲੰਦ ਕਰਨਗੇ। ਇਸ ਮੌਕੇ ਰਾਕੇਸ਼ ਬਾਤਿਸ ਪ੍ਰਧਾਨ, ਰਾਜੇਸ਼ ਮਨੀ ਪ੍ਰਧਾਨ ਮਿਊਂਸੀਪਲ ਕਾਰਪੋਰੇਸ਼ਨ, ਸਤਪਾਲ ਸਿੰਘ ਖਾਨਪੁਰ, ਕੋਮਲ ਪ੍ਰਧਾਨ ਪ੍ਰਦੂਸ਼ਣ ਕੰਟਰੋਲ ਬੋਰਡ, ਯੁਵਰਾਜ ਸਿੰਘ ਸਮਾਣਾ, ਰਾਮਾ ਗਰਗ ਨਾਭਾ, ਹਰਪ੍ਰੀਤ ਸਿੰਘ ਕੂਕਾ, ਮਲਕੀਤ ਸਿੰਘ ਪੰਜੋਲੀ, ਰੋਸ਼ਨ ਲਾਲ, ਅਵਤਾਰ ਸਿੰਘ, ਬਲਦੇਵ ਸਿੰਘ ਆਦਿ ਮੌਜੂਦ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.