

ਪਟਿਆਲਾ, 27 ਅਪ੍ਰੈਲ (ਜਸਬੀਰ) : ਦੋ ਦਿਨ ਪਹਿਲਾਂ ਸ਼ਹਿਰ ਦੀ ਪ੍ਰੋਫੈਸਰ ਕਲੋਨੀ ਵਿਖੇ ਵਿਖੇ ਇੱਕ ਨੌਜਵਾਨ ਦਾ ਗਲਾ ਕੱਟਣ ਨਾਲ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਠੇਕਦਾਰ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿਚ ਗੌਰਵ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਸੋਨੇ ਮਾਜਰਾ ਥਾਣਾ ਘਨੌਰ ਦੇ ਖਿਲਾਫ 302 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਹੋਇਆ ਹੈ। ਇਸ ਮਾਮਲੇ ਵਿਚ ਪੁਲਸ ਨੂੰ ਬਲਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਹਰੀਗੜ੍ਹ ਥਾਣਾ ਘਨੌਰ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਤੀਜਾ ਅਜੈ ਕੁਮਾਰ ਰਾਮ ਕੁਮਾਰ ਵਾਸੀ ਪਿੰਡ ਸੋਨੇ ਮਾਜਰਾ ਦੀ ਦੁਕਾਨ ਘਨੌਰ ’ਤੇ ਲੱਕੜ ਮਿਸਤਰੀ ਦੇ ਤੌਰ ‘ਤੇ ਕੰਮ ਕਰਦਾ ਸੀ ਅਤੇ ਹੁਣ ਪਿਛਲੇ 4-5 ਦਿਨਾਂ ਤੋਂ ਰਾਮ ਕੁਮਾਰ ਦੇ ਲੜਕੇ ਗੌਰਵ ਕੁਮਾਰ ਨਾਲ ਮਨਜੀਤ ਸਿੰਘ ਵਾਸੀ ਪ੍ਰੋਫੈਸਰ ਕਲੋਨੀ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਘਰ ਕੰਮ ਕਰ ਰਿਹਾ ਸੀ, ਉਸ ਨੂੰ 25 ਅਪ੍ਰੈਲ ਨੂੰ ਪਤਾ ਲੱਗਿਆ ਕਿ ਉਸ ਦੇ ਭਤੀਜੇ ਨਾਲ ਕੋਈ ਦੁਰਘਟਨਾ ਹੋਈ ਹੈ ਤਾਂ ਉਸ ਨੇ ਪਰਿਵਾਰ ਸਮੇਤ ਜਾ ਕੇ ਚੈਕ ਕੀਤਾ ਤਾਂ ਮਕਾਨ ਦੇ ਉਪਰਲੇ ਪੋਰਸ਼ਨ ਵਿਚ ਉਸ ਦੇ ਭਤੀਜੇ ਅਜੈ ਕੁਮਾਰ ਦੀ ਖੂਨ ਨਾਲ ਲਥ ਪਥ ਲਾਸ਼ ਪਈ ਸੀ। ਜਿਸ ਦੀ ਗਰਦਨ ’ਤੇ ਕਟਰ ਨਾਲ ਵਾਰ ਕੀਤਾ ਹੋਇਆ ਸੀ। ਜਿਸ ਤੋਂ ਸਾਫ ਸੀ ਕਿ ਗੋਰਵ ਕੁਮਾਰ ਨੇ ਹੀ ਉਸ ਦੇ ਭਤੀਜੇ ਦਾ ਕਤਲ ਕੀਤਾ ਹੈ। ਪੁਲਸ ਨੇ ਕੇਸ ਦਰਜ਼ ਕਰਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।