ਪੁਰਸ਼ਾਂ ਦੀ ਅੰਡਰ-23 ਸਟੇਟ ‘ਏ’ ਟਰੌਫੀ ਪੰਜਾਬ ਨੇ ਗੁਜਰਾਤ ਨੂੰ 56 ਰਨ ਨਾਲ ਹਰਾ ਕੇ ਪ੍ਰਤਿਠਿਤ ਖਿਤਾਬ ਜਿੱਤਿਆ ਕਪਤਾਨ ਉਦਯ ਸਾਹਰਣ ਦਾ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਪੀਸੀਏ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਪੰਜਾਬ ਦੀ ਜੇਤੂ ਟੀਮ ਨੂੰ ਦਿੱਤੀ ਵਧਾਈ ਚੰਡੀਗੜ੍ਹ, 11 ਜਨਵਰੀ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੀ ਅੰਡਰ-23 ਸਟੇਟ ‘ਏ’ ਟਰੌਫੀ ਦੇ ਫਾਈਨਲ ਵਿੱਚ ਗੁਜਰਾਤ ਨੂੰ 56 ਰਨ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ । ਇਹ ਫੈਸਲਾ ਕੁਨ ਮੈਚ ਕੋਲਕਾਤਾ ਦੇ ਜੇ.ਯੂ. ਸੈਕੰਡ ਕੈਂਪਸ, ਸਾਲਟ ਲੇਕ ਵਿੱਚ ਖੇਡਿਆ ਗਿਆ, ਜਿੱਥੇ ਪੀ. ਸੀ. ਏ. ਨੇ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 317 ਰਨ ਦਾ ਵਿਸ਼ਾਲ ਲਕਸ਼ ਖੜਾ ਕੀਤਾ। ਹਰਨੂਰ ਸਿੰਘ ਨੇ ਸ਼ਾਨਦਾਰ ਸੈਂਚੁਰੀ ਲਗਾਉਂਦਿਆਂ 103 ਗੇਂਦਾਂ ‘ਤੇ 100 ਰਨ ਬਣਾਏ, ਜਿਸ ਵਿੱਚ 10 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਕਪਤਾਨ ਉਦਯ ਸਾਹਰਣ ਨੇ ਕਮਾਲ ਦੀ ਕਪਤਾਨੀ ਪਾਰੀ ਖੇਡਦਿਆਂ 75 ਗੇਂਦਾਂ ‘ਤੇ 59 ਰਨ ਜੋੜੇ, ਜਿਸ ਵਿੱਚ 3 ਚੌਕੇ ਅਤੇ 2 ਛੱਕੇ ਸਨ । ਰਿਧਮ ਸਤਯਵਾਨ ਨੇ 39 ਗੇਂਦਾਂ ‘ਤੇ 68 ਰਨ ਦੀ ਤੂਫਾਨੀ ਪਾਰੀ ਖੇਡਦੇ ਹੋਏ 5 ਚੌਕੇ ਅਤੇ 3 ਛੱਕੇ ਲਗਾਏ । ਜਵਾਬ ਵਿੱਚ, ਗੁਜਰਾਤ ਦੀ ਟੀਮ ਨੇ ਡਟ ਕੇ ਮੁਕਾਬਲਾ ਕੀਤਾ ਪਰ 261 ਰਨਾਂ ‘ਤੇ ਆਲ ਆਉਟ ਹੋ ਗਈ । ਪੀ. ਸੀ. ਏ. ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਹੋਰ ਅਧਿਕਾਰੀਆਂ ਨੇ ਟੀਮ, ਕੋਚ ਅਤੇ ਸਹਾਇਕ ਸਟਾਫ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਇਸਨੂੰ ਐਸੋਸੀਏਸ਼ਨ ਲਈ ਇੱਕ ਮਹੱਤਵਪੂਰਨ ਉਪਲਬਧੀ ਕਰਾਰ ਦਿੰਦਿਆਂ ਵਿਸ਼ਵਾਸ ਜਤਾਇਆ ਕਿ ਇਹ ਜਿੱਤ ਨੌਜਵਾਨ ਕ੍ਰਿਕਟਰਾਂ ਨੂੰ ਖੇਡ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਅਤੇ ਸ਼੍ਰੇਸ਼ਠਤਾ ਪ੍ਰਾਪਤ ਕਰਨ ਲਈ ਪ੍ਰੇਰਨਾ ਦੇਵੇਗੀ । ਇਹ ਸ਼ਾਨਦਾਰ ਜਿੱਤ ਨਾਂ ਹੀ ਪੀਸੀਏ ਦੀ ਮਹਾਨਤਾ ਨੂੰ ਦਰਸਾਉਂਦੀ ਹੈ, ਬਲਕਿ ਉਭਰਦੇ ਹੋਏ ਨੌਜਵਾਨ ਖਿਡਾਰੀਆਂ ਲਈ ਇੱਕ ਮਾਪਦੰਡ ਵੀ ਸਥਾਪਿਤ ਕਰਦੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.