ਮੌਸਮ ਵਿਗਿਆਨ ਕੇਂਦਰ ਨੇ ਕੀਤਾ 23 ਤੱਕ ਗੰਭੀਰ ਹੀਟਵੇਵ ਐਲਰਟ ਜਾਰੀ ਚੰਡੀਗੜ੍ਹ, 20 ਮਈ 2026 : ਪੰਜਾਬ ਵਿਚ ਹਾਲ ਹੀ ਵਿਚ ਪੈ ਰਹੀ ਤੇਜ ਗਰਮੀ ਨੇ ਲੋਕਾਂ ਦੇ ਸਵੇਰ ਵੇੇਲੇ ਤੋਂ ਹੀ ਸਾਂਹ ਸੂਤ ਕੇ ਰੱਖੇ ਹੋਏ ਹਨ ਤੇ ਗਰਮੀ ਕਾਰਨ ਲੋਕ ਪਸੀਨੋ-ਪਸੀਨੀ ਹੋ ਰਹੇ ਹਨ। ਮੌਸਮ ਵਿਗਿਆਨ ਕੇਂਦਰ ਨੇ ਕੀ ਐਲਰਟ ਕੀਤਾ ਹੈ ਜਾਰੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਇਸ ਸਮੇਂ ਪੈ ਰਹੀ ਭਿਆਨਕ ਗਰਮੀ ਦੇ ਚਲਦਿਆਂ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ 23 ਮਈ ਤੱਕ ਗੰਭੀਰ ਹੀਟਵੇਵ ਅਲਰਟ ਜਾਰੀ ਕੀਤਾ ਹੈ । ਮੰਗਲਵਾਰ ਦੇ ਮੁਕਾਬਲੇ ਪੰਜਾਬ ਵਿੱਚ ਤਾਪਮਾਨ 1.1 ਡਿਗਰੀ ਵਧਿਆ ਹੈ। ਇਹ ਆਮ ਨਾਲੋਂ 4.6 ਡਿਗਰੀ ਵੱਧ ਹੈ। ਮੰਗਲਵਾਰ ਨੂੰ ਫਰੀਦਕੋਟ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿਥੇ ਤਾਪਮਾਨ 47.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹੋਰ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਕਿਹੜੇ ਹਨ ਉਹ ਜਿਲੇ ਜਿਨ੍ਹਾਂ ਵਿਚ ਗਰਮੀ ਦੀ ਸਥਿਤੀ ਹੋਰ ਵਿਗੜਨ ਦੀ ਹੈ ਸੰਭਾਵਨਾ ਅੱਜ ਨੌਂ ਜਿਲ੍ਹਿਆਂ ਫਿਰੋਜ਼ਪੁਰ, ਮੋਗਾ, ਬਰਨਾਲਾ, ਸੰਗਰੂਰ, ਫਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਗਰਮੀ ਦੀ ਸਥਿਤੀ ਹੋਰ ਵਿਗੜਨ ਦੀ ਸੰਭਾਵਨਾ ਹੈ। ਹਾਲਾਂਕਿ, ਗਰਮੀ ਦੀ ਲਹਿਰ ਦੇ ਹਾਲਾਤ ਹੋਰ ਜ਼ਿਲ੍ਹਿਆਂ ਨੂੰ ਵੀ ਪ੍ਰਭਾਵਿਤ ਕਰਦੇ ਰਹਿਣਗੇ । ਅਗਲੇ ਹਫ਼ਤੇ ਤੱਕ ਮੀਂਹ ਨਾ ਪੈਣ ਦੀ ਭਵਿੱਖ ਬਾਣੀ ਮੌਸਮ ਵਿਭਾਗ ਨੇ ਅਗਲੇ ਹਫ਼ਤੇ ਪੰਜਾਬ ਵਿੱਚ ਮੀਂਹ ਨਾ ਪੈਣ ਦੀ ਭਵਿੱਖ ਬਾਣੀ ਕੀਤੀ ਹੈ। ਪੰਜਾਬ ਵਿੱਚ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਚੰਡੀਗੜ੍ਹ ਵਿਚ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਇਸ ਦੇ ਨਾਲ, ਚੰਡੀਗੜ੍ਹ ਦੇ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ 23 ਮਈ ਤੋਂ 30 ਜੂਨ, 2026 (ਕੁੱਲ 39 ਦਿਨ) ਤੱਕ ਹੋਣਗੀਆਂ। ਹਾਲਾਂਕਿ, ਅਧਿਆਪਕ 29 ਅਤੇ 30 ਜੂਨ ਨੂੰ ਸਕੂਲ ਆਉਣਗੇ ।
