post

Jasbeer Singh

(Chief Editor)

Patiala News

ਹੜਾਂ ਦੌਰਾਨ ਜਾਨਾਂ ਬਚਾਉਣ ਦੇ ਢੰਗ ਤਰੀਕੇ, ਸੱਭ ਲਈ ਜ਼ਰੂਰੀ : ਵਰਮਾ

post-img

ਹੜਾਂ ਦੌਰਾਨ ਜਾਨਾਂ ਬਚਾਉਣ ਦੇ ਢੰਗ ਤਰੀਕੇ, ਸੱਭ ਲਈ ਜ਼ਰੂਰੀ : ਵਰਮਾ ਪਟਿਆਲਾ, 8 ਜੁਲਾਈ 2025 : ਹਰ ਸਾਲ ਹੜਾਂ ਦੌਰਾਨ ਸੈਂਕੜੇ, ਹਜ਼ਾਰਾਂ ਲੋਕਾਂ ਦੀਆਂ ਮੌਤਾਂ, ਪਾਣੀ ਵਿੱਚ ਡੁਬਣ ਕਾਰਨ ਹੋ ਜਾਂਦੀਆਂ ਹਨ। ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਵਲੋਂ ਵੀ ਪਹਿਲਾਂ ਤਿਆਰੀਆਂ ਨਹੀਂ ਕਰਦੇ। ਇਹ ਵਿਚਾਰ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਮਾਹਿਰ ਸ਼੍ਰੀ ਕਾਕਾ ਰਾਮ ਵਰਮਾ ਨੇ ਨੈਸ਼ਨਲ ਹਾਈ ਸਕੂਲ ਪਟਿਆਲਾ ਵਿਖੇ ਵਿਦਿਆਰਥੀਆਂ, ਅਧਿਆਪਕਾਂ ਨੂੰ ਜਾਣਕਾਰੀ ਦਿੰਦੇ ਹੋਏ, ਵੀਡੀਓ ਯੂ ਟਿਊਬ ਰਾਹੀਂ ਦਸਿਆ ਕਿ ਨਦੀਆਂ, ਨਹਿਰਾਂ ਜਾਂ ਸਰੋਵਰ ਵਿਖੇ ਡੁਬ ਰਹੇ ਬੱਚਿਆਂ ਨੋਜਵਾਨਾਂ ਜਾਂ ਲੋਕਾਂ ਨੂੰ ਬਚਾਉਣ ਲਈ, ਰੱਸੀਆਂ, ਪੱਗੜੀਆਂ, ਚੂਨੀਆਂ, ਦਰਖਤਾਂ ਦੀਆਂ ਟਾਹਣੀਆਂ, ਹਵਾ ਭਰੀ ਕੋਈ ਪੁਰਾਣੀ ਟਿਯੂਬ, ਵੱਡਾ ਫੱਟਾਂ, ਖ਼ਾਲੀ ਕੋਲਡ ਡਰਿੰਕ ਦੀਆਂ ਢੱਕਣ ਬੰਦ ਬੋਤਲਾਂ, ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰੱਸੀ, ਪੱਗੜੀ ਜਾਂ ਚੂਨੀਆਂ ਜਿਨ੍ਹਾਂ ਤੇ ਥਾਂ ਥਾਂ ਗੰਢਾਂ ਬੰਨੀਆ ਹੋਣ, ਅੱਗੇ ਕੋਈ ਸੋਟੀ, ਟਾਹਣੀਆਂ, ਪਲਾਸਟਿਕ ਦੀ ਕੁਰਸੀ, ਸਟੂਲ, ਚੱਪਲਾਂ ਦਾ ਜੋੜਾ ਬੰਨ੍ਹਕੇ, ਡੁਬਦੇ ਇਨਸਾਨ ਕੋਲ ਗੇਰ ਦਿਉ ਅਤੇ ਰੱਸੀ ਦਾ ਦੂਸਰਾ ਸਿਰਾਂ ਕਿਸੇ ਦਰਖਤ ਜਾਂ ਦਿਵਾਰ ਨਾਲ ਬੰਨ੍ਹਿਆ ਜਾਵੇ। ਡੁੱਬ ਰਹੇ ਇਨਸਾਨ ਇਨ੍ਹਾਂ ਰਾਹੀਂ ਕਿਨਾਰੇ ਤੇ ਪਹੁੰਚ ਸਕਦੇ ਹਨ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਪਾਣੀ ਵਿਚੋਂ ਕੱਢੇ ਪੀੜਤ ਨੂੰ ਘੜੇ, ਬਾਲਟੀ ਜਾਂ ਗਮਲੇ ਜਾਂ ਪੋੜੀਆਂ ਜਾਂ ਜ਼ਮੀਨ ਤੇ ਪੇਟ ਭਾਰ ( ਵੈਟੀਲੈਟਰ ਪੁਜੀਸ਼ਨ ਵਿੱਚ) ਲਟਾਕੇ ਉਸਦੇ ਪੇਟ ਹੇਠਾਂ ਆਪਣੇ ਦੋਵੇਂ ਹੱਥ ਪਾਕੇ, ਪੀੜਤ ਦੇ ਪੇਟ ਨੂੰ ਉਪਰ ਹੇਠਾਂ ਕਰਦੇ ਰਹੋ ਤਾਂ ਜ਼ੋ ਉਸਦੀ ਸਾਹ ਨਾਲੀ ਵਿੱਚੋਂ ਪਾਣੀ ਬਾਹਰ ਨਿਕਲ ਜਾਵੇ । ਉਸਨੂੰ ਪਾਣੀ ਨਹੀਂ ਪਿਲਾਉਣਾ, ਹੱਥਾਂ ਪੈਰਾਂ ਦੀ ਮਾਲਸ਼ ਨਹੀਂ ਕਰਦੇ, ਸਿਰ ਮੂੰਹ ਤੇ ਪਾਣੀ ਦੇ ਛਿੱਟੇ ਨਹੀਂ ਮਾਰਨੇ । ਪੈਰਾਂ ਤੋਂ ਛਾਤੀ ਤੱਕ ਕੰਬਲ਼ ਵਿਚ ਲਪੇਟ ਕੇ ਰੱਖੋ । ਜੇਕਰ ਹਸਪਤਾਲ ਲੈਕੇ ਜਾਣਾ ਤਾਂ ਪੀੜਤ ਨੂੰ ਹਮੇਸ਼ਾ ਵੈਟੀਲੈਟਰ ਪੁਜੀਸ਼ਨ ਭਾਵ ਪੇਟ ਭਾਰ ਲਿਟਾ ਕੇ ਲੈਕੇ ਜਾਣਾ ਚਾਹੀਦਾ ਤਾਂ ਜ਼ੋ ਉਸ ਦੀ ਸਾਹ ਨਾਲੀ ਬੰਦ ਨਾ ਹੋਵੇ। ਪ੍ਰਿੰਸੀਪਲ ਸ਼੍ਰੀਮਤੀ ਪੂਨਮਦੀਪ ਕੌਰ ਹੋਤੀ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ, ਹੜ੍ਹ ਪ੍ਰਭਾਵਿਤ ਖੇਤਰਾਂ ਵਿਖੇ ਲੋਕਾਂ ਅਤੇ ਨੋਜਵਾਨਾਂ ਨੂੰ ਦੇਣੀਆਂ ਚਾਹੀਦੀਆਂ ਹਨ। ਜਿਸ ਹਿੱਤ ਪ੍ਰਸ਼ਾਸਨ, ਪੁਲਿਸ ਵੱਲੋਂ ਕਾਕਾ ਰਾਮ ਵਰਮਾ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ ।

Related Post