ਅਮਰੀਕੀ ਸੜਕਾਂ ਤੋਂ ਹਟਾਏ ਜਾ ਸਕਦੇ ਹਨ ਲੱਖਾਂ ਪੰਜਾਬੀ ਟਰੱਕ ਡਰਾਈਵਰ
ਅਮਰੀਕੀ ਸੜਕਾਂ ਤੋਂ ਹਟਾਏ ਜਾ ਸਕਦੇ ਹਨ ਲੱਖਾਂ ਪੰਜਾਬੀ ਟਰੱਕ ਡਰਾਈਵਰ ਅਮਰੀਕਾ, 18 ਮਾਰਚ 2026 : ਅਮਰੀਕਾ ਦੇ ਟ੍ਰਾਂਸਪੋਰਟ ਵਿਭਾਗ ਵਲੋਂ ਸੜਕੀ ਹਾਦਸਿਆਂ ਦੇ ਚਲਦਿਆਂ ਆਉਣ ਵਾਲੇ ਸਮੇਂ ਵਿਚ ਲੱਖਾਂ ਪੰਜਾਬੀ ਡਰਾਈਵਰ ਹਟਾਏ ਜਾਣ ਦਾ ਪਤਾ ਚੱਲਿਆ ਹੈ । ਕੀ ਹੈ ਸਮੁੱਚੀ ਗੱਲਬਾਤ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਆਵਾਜਾਈ ਵਿਭਾਗ ਦਾ ਇੱਕ ਨਿਯਮ ਜੋ ਗੈਰ-ਨਾਗਰਿਕਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ (ਸੀ. ਡੀ. ਐਲ.) ਪ੍ਰਾਪਤ ਕਰਨ ਤੋਂ ਰੋਕਦਾ ਹੈ, ਸੋਮਵਾਰ ਤੋਂ ਲਾਗੂ ਹੋ ਗਿਆ । ਇਸ ਕਦਮ ਨਾਲ ਅਗਲੇ 2 ਸਾਲਾਂ ਵਿੱਚ ਲਗਭਗ 2 ਲੱਖ ਡਰਾਈਵਰਾਂ ਨੂੰ ਅਮਰੀਕੀ ਸੜਕਾਂ ਤੋਂ ਹਟਾਇਆ ਜਾ ਸਕਦਾ ਹੈ । ਡੀ. ਓ. ਟੀ. ਸਕੱਤਰ ਸ਼ੌਨ ਡਫੀ ਨੇ ਕਿਹਾ ਕਿ ਇਸ ਫੈਸਲੇ ਨਾਲ ਵਿਦੇਸ਼ੀ ਡਰਾਈਵਰਾਂ ਆਪਣੇ ਲਾਇਸੈਂਸਾਂ ਦਾ ਨਵੀਨੀਕਰਨ ਨਹੀਂ ਕਰ ਪਾਉਣਗੇ ਅਤੇ ਰਾਜਾਂ ਨੂੰ ਗਲਤ ਤਰੀਕੇ ਨਾਲ ਜਾਰੀ ਕੀਤੇ ਲਾਇਸੈਂਸਾਂ ਨੂੰ ਤੁਰੰਤ ਰੱਦ ਕਰਨ ਲਈ ਜਵਾਬਦੇਹ ਬਣਾਇਆ ਜਾਵੇਗਾ । ਡੀ. ਓ. ਟੀ. ਡਫੀ ਨੇ ਦਿੱਤਾ ਫਲੋਰੀਡਾ ਵਿਚ ਘਾਤਕ ਹਾਦਸੇ ਦਾ ਹਵਾਲਾ ਡਫੀ ਨੇ ਕਿਹਾ ਕਿ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ 2025 ਵਿੱਚ ਹੁਣ ਤੱਕ ਗੈਰ-ਨਿਵਾਸੀ ਧਾਰਕਾਂ ਨਾਲ ਸਬੰਧਤ ਘੱਟੋ-ਘੱਟ ਪੰਜ ਘਾਤਕ ਹਾਦਸਿਆਂ ਦੀ ਪਛਾਣ ਕੀਤੀ ਹੈ । ਉਹਨਾਂ ਫਲੋਰੀਡਾ ਵਿੱਚ ਇੱਕ ਘਾਤਕ ਹਾਦਸੇ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਕੈਲੀਫੋਰਨੀਆ ਤੋਂ ਪ੍ਰਾਪਤ ਲਾਇਸੈਂਸ ਵਾਲਾ ਟਰੱਕ ਡਰਾਈਵਰ ਸ਼ਾਮਲ ਸੀ ਜਿਹੜਾ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ `ਤੇ ਰਹਿ ਰਿਹਾ ਸੀ ।
