ਅਗਲੇ ਮਹੀਨੇ ਤੋਂ ਮਿਲਣਗੇ ਪੰਜਾਬ ਦੀਆਂ ਲੱਖਾਂ ਔਰਤਾਂ ਨੂੰ 1000-1500 ਰੁਪਏ
- by Jasbeer Singh
- June 2, 2026
ਅਗਲੇ ਮਹੀਨੇ ਤੋਂ ਮਿਲਣਗੇ ਪੰਜਾਬ ਦੀਆਂ ਲੱਖਾਂ ਔਰਤਾਂ ਨੂੰ 1000-1500 ਰੁਪਏ
ਚੰਡੀਗੜ੍ਹ, 2 ਜੂਨ 2026 : ਪੰਜਾਬ ਦੀਆਂ ਲੱਖਾਂ ਹੀ ਔਰਤਾਂ ਨੂੰ ਪੰਜਾਬ ਸਰਕਾਰ (Punjab Government) ਵਲੋਂ ਅਗਲੇ ਮਹੀਨੇ ਤੋਂ ਹੀ 1000-1500 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ ਸਬੰਧੀ ਸਮਾਚਾਰ ਮਿਲਿਆ ਹੈ ।
ਮੁੱਖ ਮੰਤਰੀ ਨੇ ਕੀਤੀ ਹੈ ਪੁਸ਼ਟੀ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ 90 ਲੱਖ ਔਰਤਾਂ ਨੂੰ ਅਗਲੇ ਮਹੀਨੇ ਤੋਂ 1000 ਤੋਂ 1500 ਰੁਪਏ ਪ੍ਰਤੀ ਮਹੀਨਾ ਮਿਲਣੇ ਸ਼ੁਰੂ ਹੋ ਜਾਣਗੇ ਤੇ ਇਹ ਪੈਸੇ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾ ਹੋ ਜਾਣਗੇ ਸਬੰਧੀ ਪੁਸ਼ਟੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂੱ ਅੱਜ ਇੱਕ ਇੰਟਰਵਿਊ ਵਿੱਚ ਕੀਤੀ ਗਈ ਹੈ । ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪ੍ਰਕਿਰਿਆ ਦਾ 80 ਫੀਸਦੀ ਕੰਮ ਪੂਰਾ ਹੋ ਗਿਆ ਹੈ । ਬਾਕੀ ਇਸ ਜੂਨ ਵਿੱਚ ਪੂਰਾ ਹੋ ਜਾਵੇਗਾ ।
ਹੋਰ ਕੀ ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ
ਮੁੱਖ ਮੰਤਰੀ (Chief Minister) ਨੇ ਇਹ ਵੀ ਕਿਹਾ ਕਿ ਜਿਨ੍ਹਾਂ ਔਰਤਾਂ ਦੇ ਕਾਰਡ ਜਾਰੀ ਨਹੀਂ ਕੀਤੇ ਗਏ ਹਨ, ਜਾਂ ਜੁਲਾਈ ਵਿੱਚ ਵੀ ਜਾਰੀ ਨਹੀਂ ਕੀਤੇ ਜਾਣਗੇ, ਉਨ੍ਹਾਂ ਨੂੰ ਰਜਿਸਟਰ ਹੁੰਦੇ ਹੀ ਉਨ੍ਹਾਂ ਦੇ ਭੁਗਤਾਨ ਮਿਲ ਜਾਣਗੇ । ਹਾਲਾਂਕਿ ਮੁੱਖ ਮੰਤਰੀ ਨੇ ਪਿਛਲੇ ਸਾਢੇ ਚਾਰ ਸਾਲਾਂ ਦੇ ਵਿਰੋਧੀ ਧਿਰ ਦੇ ਬਕਾਏ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ । ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਲਈ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ।
ਕੀ ਨਾਮ ਦਿੱਤਾ ਹੈ ਪੰਜਾਬ ਸਰਕਾਰ ਨੇ ਯੋਜਨਾ ਨੂੰ
ਜਾਣਕਾਰੀ ਅਨੁਸਾਰ ਪੰਜਾਬ ਵਿਚ `ਆਪ` ਸਰਕਾਰ ਨੇ ਇਸਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਨਾਮ ਦਿੱਤਾ ਹੈ । ਇਸ ਯੋਜਨਾ ਦੇ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1500 ਮਿਲਣਗੇ । ਇਸ ਦੌਰਾਨ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਪੈਸੇ ਦੇ ਬਦਲੇ `ਆਪ` ਛੱਡਣ `ਤੇ ਰਾਜ ਸਭਾ ਸੀਟ ਦੇਣ `ਤੇ, ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮੈਂ ਇੱਕ ਰੁਪਿਆ ਵੀ ਲੈਂਦਾ ਹਾਂ ਤਾਂ ਇਹ ਮੇਰੇ ਲਈ ਸਲਫਾਸ ਦੀ ਗੋਲੀ ਵਾਂਗ ਹੋਵੇਗਾ ।
