post

Jasbeer Singh

(Chief Editor)

National

ਵਿਆਹ ਦਾ ਝਾਂਸਾ ਦੇ ਕੇ ਬਜ਼ੁਰਗ ਨੂੰ ਵੇਚੀ ਨਾਬਾਲਗ ਕੁੜੀ

post-img

ਵਿਆਹ ਦਾ ਝਾਂਸਾ ਦੇ ਕੇ ਬਜ਼ੁਰਗ ਨੂੰ ਵੇਚੀ ਨਾਬਾਲਗ ਕੁੜੀ ਮਹਾਰਾਸ਼ਟਰਾ, 19 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਜਿ਼ਲਾ ਠਾਣੇ ਵਿਖੇ ਵਿਆਹ ਦਾ ਝਾਂਸਾ ਦੇ ਕੇ ਇਕ ਬਜੁਰਗ ਵਿਅਕਤੀ ਨੂੰ ਨਾਬਾਲਗ ਕੁੜੀ ਵੇਚਣ ਦਾ ਪਤਾ ਚੱਲਿਆ ਹੈ। ਕਿੰਨੇ ਜਣਿਆਂ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਮਹਾਰਾਸ਼ਟਰ ਦੇ ਠਾਣੇ ਜਿ਼ਲੇ `ਚ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਨ, ਵਿਆਹ ਦਾ ਵਾਅਦਾ ਕਰਨ ਤੇ ਸੈਕਸ ਸ਼ੋਸ਼ਣ ਦੇ ਦੋਸ਼ ਹੇਠ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ । ਕੀ ਹੈ ਸਮੁੱਚਾ ਮਾਮਲਾ ਦੋਸ਼ ਹੈ ਕਿ 26 ਫਰਵਰੀ ਨੂੰ ਉਸ ਨੂੰ ਇਕ ਏਜੰਟ ਤੇ ਉਸ ਦੇ ਸਾਥੀਆਂ ਨੇ ਅਗਵਾ ਕਰ ਲਿਆ ਸੀ । ਉਨ੍ਹਾਂ ਉਸ ਨਾਲ ਵਿਆਹ ਰਾਹੀਂ ਬਿਹਤਰ ਜਿ਼ੰਦਗੀ ਪ੍ਰਦਾਨਿ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ `ਚ ਉਸ ਨੂੰ ਬੀੜ ਦੇ ਪਟੋਦਾ `ਚ ਇਕ ਬਜ਼ੁਰਗ ਵਿਅਕਤੀ ਕੋਲ ਵੇਚ ਦਿੱਤਾ । ਕੀ ਕਿਹਾ ਗਿਆ ਹੈ ਐਫ. ਆਈ. ਆਰ. ਵਿਚ ਐੱਫ. ਆਈ. ਆਰ. `ਚ ਕਿਹਾ ਗਿਆ ਹੈ ਕਿ 27 ਫਰਵਰੀ ਨੂੰ ਨਾਬਾਲਗ ਕੁੜੀ ਨੂੰ ਕਥਿਤ ਤੌਰ `ਤੇ ਧਮਕੀ ਦਿੱਤੀ ਗਈ ਤੇ ਇਕ ਗੈਰ-ਕਾਨੂੰਨੀ ਵਿਆਹ ਲਈ ਮਜਬੂਰ ਕੀਤਾ ਗਿਆ । 27 ਫਰਵਰੀ ਤੋਂ 10 ਮਾਰਚ ਦਰਮਿਆਨ ਉਸ ਦੇ `ਪਤੀ` ਭੌਸਾਹਿਬ ਤਾਂਬੇ ਨੇ ਕਥਿਤ ਤੌਰ `ਤੇ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ । ਜਾਂਚ ਤੋਂ ਬਾਅਦ ਪੁਲਸ ਨੇ ਭੌਸਾਹਿਬ ਤਾਂਬੇ ਤੇ 3 ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ।

Related Post

Instagram