post

Admin

(Chief Editor)

Punjab

ਟੈਂਪੂ ਟੈ੍ਵਲਰ ਤੇ ਸਕੂਟੀ ਦੀ ਟੱਕਰ ਵਿਚ ਹੋਈ ਨਾਬਾਲਗ ਵਿਦਿਆਰਥੀ ਦੀ ਮੌਤ

post-img

ਟੈਂਪੂ ਟੈ੍ਵਲਰ ਤੇ ਸਕੂਟੀ ਦੀ ਟੱਕਰ ਵਿਚ ਹੋਈ ਨਾਬਾਲਗ ਵਿਦਿਆਰਥੀ ਦੀ ਮੌਤ

ਜਲੰਧਰ, 18 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਟੈਂਪੂ ਟੈ੍ਵਲਰ ਤੇ ਸਕੂਟਰੀ ਟੱਕਰ ਹੋਣ ਕਾਰਨ ਇਕ ਨਾਬਾਲਗ ਵਿਦਿਆਰਥੀ (Minor student) ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਕੌਮੀ ਮਾਰਗ `ਤੇ ਪੈਂਦੀ ਸ਼ੂਗਰ ਮਿੱਲ ਦੇ ਸਾਹਮਣੇ ਐੱਚ. ਪੀ. ਪੈਟਰੋਲ ਪੰਪ ਕੋਲ ਜੋ ਬੀਤੇ ਦਿਨੀਂ ਸਵੇਰੇ ਵਾਪਰੇ ਇੱਕ ਸੜਕ ਹਾਦਸੇ (Road accidents) ਵਿੱਚ 16 ਸਾਲਾ ਵਿਦਿਆਰਥੀ ਦੀ ਮੌਤ (Death) ਹੋ ਗਈ ਦੀ ਪਛਾਣ 16 ਸਾਲਾ ਦਿਵਿਆਂਸ਼ (Divyansh) ਦੇ ਤੌਰ 'ਤੇ ਹੋਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਦਿਵਿਆਂਸ਼ ਰੋਜਾਨਾ ਵਾਂਗ ਆਪਣੀ ਈ-ਸਕੂਟੀ ਤੇ ਸਵਾਰ ਹੋ ਕੇ ਟਿਊਸ਼ਨ ਤੋਂ ਪੜ੍ਹ ਕੇ ਘਰ ਨੂੰ ਵਾਪਸ ਆ ਰਿਹਾ ਸੀ ਕਿ ਸੜਕ ਹਾਦਸਾ ਵਾਪਰ ਗਿਆ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰੇ ਵਿਦਿਆਰਥੀ ਦਿਵਿਆਂਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਦਿਨ ਇਹ ਹਾਦਸਾ ਵਾਪਰਿਆ ਦਿਵਿਆਂਸ਼ ਦੇ ਛੋਟੇ ਭਰਾ ਦਾ ਜਨਮ ਦਿਨ ਸੀ ਤੇ ਘਰ ਵਿੱਚ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਖ਼ੁਸ਼ੀ ਦਾ ਮਾਹੌਲ ਸੀ ਪਰ ਇਸ ਭਿਆਨਕ ਸੜਕ ਹਾਦਸੇ ਦੀ ਖ਼ਬਰ ਨੇ ਪਲ ਭਰ ਵਿੱਚ ਹੀ ਪਰਿਵਾਰ ਦੀਆਂ ਸਾਰੀਆਂ ਖ਼ੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ । ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ ਅਤੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Post

Instagram