
ਲੁਧਿਆਣਾ ਵਿਖੇ ਵਿਧਾਇਕ ਅਜੀਤਪਾਲ ਕੋਹਲੀ ਦੀ ਟੀਮ ਨੇ ਸਾਂਭਿਆ ਮੋਰਚਾ
- by Jasbeer Singh
- June 17, 2025

ਲੁਧਿਆਣਾ ਵਿਖੇ ਵਿਧਾਇਕ ਅਜੀਤਪਾਲ ਕੋਹਲੀ ਦੀ ਟੀਮ ਨੇ ਸਾਂਭਿਆ ਮੋਰਚਾ -ਕੌਸਲਰ, ਸਰਪੰਚ, ਪੰਚ, ਮਹਿਲਾ ਵਿੰਗ ਤੇ ਵਲੰਟੀਅਰ ਦਿਨ ਰਾਤ ਕਰ ਰਹੇ ਮਿਹਨਤ ਪਟਿਆਲਾ, 17 ਜੂਨ : ਲੁਧਿਆਣਾ ਜਿਮਨੀ ਵਿਚ ਚੋਣ ਵਿਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਟੀਮ ਨੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਕਰਨ ਲਈ ਪੱਕਾ ਮੋਰਚਾ ਲਗਾਇਆ ਹੋਇਆ ਹੈ। ਵਿਧਾਇਕ ਕੋਹਲੀ ਦੇ ਨਿਰਦੇਸ਼ਾਂ ’ਤੇ ਪਟਿਆਲਾ ਸ਼ਹਿਰ ਦੇ ਕੌਂਸਲਰ, ਸਰਪੰਚ ਤੇ ਪੰਚਾਇਤ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਵਲੰਟੀਅਰਾਂ ਤੇ ਮਹਿਲਾ ਵਿੰਗ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਸੰਧੂ ਸਰਪੰਚ, ਕੌਂਸਲਰ ਦਵਿੰਦਰਪਾਲ ਸਿੰਘ ਮਿੱਕੀ, ਕੌਂਸਲਰ ਅਮ੍ਰਿਤਪਾਲ ਸਿੰਘ ਪਾਲੀ, ਵਿਧਾਇਕ ਕੋਹਲੀ ਦੇ ਪੀਏ ਹਰਸ਼ਪਾਲ ਸਿੰਘ ਰਾਹੁਲ ਵਾਲੀਆ, ਪੰਚਾਇਤ ਮੈਂਬਰ ਬਲਜੀਤ ਸਿੰਘ, ਜਸਵੰਤ ਸਿੰਘ, ਕੌਂਸਲਰ ਰਣਜੀਤ ਸਿੰਘ, ਕੌਂਸਲਰ ਗੁਰਸ਼ਰਨ ਸਿੰਘ, ਕੌਂਸਲਰ ਹਰਮਨ ਸੰਧੂ ਕੌਂਸਲਰ ਜਗਤਾਰ ਜੱਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਵਿਚ ਦਿੱਤੀ ਗਈ ਹਰ ਗਰੰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਇਕ ਇਕ ਕਰਕੇ ਪੂਰਾ ਕੀਤੀ ਜਾ ਰਹੀ ਹੈ। ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਕ੍ਰਾਂਤੀ ਲਿਆਂਦੀ ਗਈ ਹੈ। ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਗਿਆ ਹੈ। ਲੋਕਾਂ ਨੂੰ ਘਰਾਂ ਦੇ ਨੇੜੇ ਸਹਿਤ ਸੂਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵਲੋਂ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੋਕਰੀਆਂ ਦਿੱਤੀਆਂ ਗਈਆਂ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇ ਕੇ ਲੋਕਾਂ ਦੀ ਜੇਬ ’ਤੇ ਪੈ ਰਹੇ ਬੋਝ ਨੂੰ ਹਲਕਾ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੀਆਂ ਇਹ ਸਕੀਮਾਂ ਤੇ ਨੀਤੀਆਂ ਪੂਰੇ ਦੇਸ਼ ਲਈ ਮਿਸਾਨ ਬਣ ਗਈਆਂ ਹਨ। ਕੌਂਸਲਰਾਂ ਨੇ ਕਿਹਾ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਨਿਰੇਦਸ਼ਾਂ ’ਤੇ ਲੁਧਿਆਣਾ ਜਿਮਨੀ ਚੋਣ ਵਿਚ ‘ਆਪ’ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਉਨਾਂ ਦਾਅਵਾ ਕੀਤਾ ਲੋਕ ਇਹ ਸੀਟ ਵੀ ਆਮ ਆਦਮੀ ਪਾਰਟੀ ਦੀ ਝੋਲੀ ਪਾ ਕੇ ਵਿਕਾਸ ਦੀ ਰਾਹ ’ਤੇ ਚੱਲਣਗੇ
Related Post
Popular News
Hot Categories
Subscribe To Our Newsletter
No spam, notifications only about new products, updates.