
ਸੜਕਾਂ ਦੀ ਸੁਧਰੇਗੀ ਦਸ਼ਾ : ਰਾਘੋਮਾਜਰਾ ਨੇੜੇ ਮੁੱਖ ਸੜਕ ਬਣਾਉਣ ਦਾ ਕੰਮ ਸ਼ੁਰੂ : 20 ਕਰੋੜ ਲੱਗਣਗੇ
- by Jasbeer Singh
- June 17, 2025

ਸੜਕਾਂ ਦੀ ਸੁਧਰੇਗੀ ਦਸ਼ਾ : ਰਾਘੋਮਾਜਰਾ ਨੇੜੇ ਮੁੱਖ ਸੜਕ ਬਣਾਉਣ ਦਾ ਕੰਮ ਸ਼ੁਰੂ : 20 ਕਰੋੜ ਲੱਗਣਗੇ - ਵਿਧਾਇਕ ਕੋਹਲੀ, ਮੇਅਰ ਗੋਗੀਆ, ਕਮਿਸ਼ਨਰ ਡਾ. ਪਰਮਵੀਰ ਨੇ ਕਰਵਾਈ ਕੰਮਾਂ ਦੀ ਸ਼ੁਰੂਆਤ ਪਟਿਆਲਾ, 17 ਜੂਨ : ਪਟਿਆਲਾ ਸ਼ਹਿਰ ਦੀ ਸੜਕਾਂ ਦੀ ਦਸ਼ਾ ਸੁਧਰੇਗੀ। ਲੰਬੇ ਸਮੇ ਤੋਂ ਐਲ.ਐਨ.ਟੀ ਪ੍ਰੋਜੈਕਟ ਕਾਰਨ ਪੁਟੀਆਂ ਸੜਕਾਂ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਸਨ। ਅੱਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਡਾ. ਪਰਮਵੀਰ ਸਿੰਘ ਨੇ ਵਾਰਡ ਨੰਬਰ 43 ਨੇੜੇ ਰਾਘੋਮਾਜਰਾ ਵਿਖੇ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁਜੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਪਟਿਆਲਾ ਸ਼ਹਿਰ ਤੇ ਦਿਹਾਤੀ ਦੀਆਂ ਸੜਕਾਂ ਲਈ 20 ਕਰੋੜ ਜਾਰੀ ਹੋਏ ਹਨ, ਜਿਨਾ ਦੇ ਟੈਂਡਰ ਲਗ ਕੇ ਅੱਜ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ। ਉਨਾ ਆਖਿਆ ਕਿ ਅੱਜ ਇਹ ਕੰਮ ਵਾਰਡ ਨੰਬਰ 43 ਦੀ ਕੌਂਸਲਰ ਰਮਨਪ੍ਰੀਤ ਕੌਰ ਕੋਹਲੀ ਅਤੇ ਸੀਨੀਅਰ ਆਪ ਨੇਤਾ ਜੋਨੀ ਕੋਹਲੀ ਵਲੋ ਰਖਵਾਏ ਗਏ ਸਮਾਗਮ ਮੌਕੇ ਸ਼ੁਰੂ ਕੀਤੇ ਗਏ ਹਨ। ਵਿਧਾਇਕ ਕੋਹਲੀ ਨੇ ਆਖਿਆ ਕਿ ਅਸੀ ਸਾਰੇ ਸ਼ਹਿਰ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੇ ਹਾਂ ਤੇ ਇਸੇ ਟਾਰਗੇਟ 'ਤੇ ਕੰਮ ਕਰ ਰਹੇ ਹਾਂ ਤੇ ਹੋਲੇ ਹੋਲੇ ਸ਼ਹਿਰ ਦੇ ਸਮੁਚੇ ਕੰਮ ਹੁੰਦੇ ਜਾ ਰਹੇ ਹਨ। ਉਨਾ ਆਖਿਆ ਕਿ ਪਟਿਆਲਾ ਸ਼ਹਿਰ ਵਿਚ ਕੋਹੀ ਸੜਕ ਟੁਟੀ ਨਹੀ ਰਹੇਗੀ। ਬਕਾਇਦਾ ਅੱਜ ਇਸਦੀ ਸ਼ੁਰੂਆਤ ਹੋ ਚੁਕੀ ਹੈ । ਇਸ ਮੌਥੇ ਮੇਅਰ ਕੁੰਦਨ ਗੋਗੀਆ ਨੇ ਆਖਿਆ ਕਿ ਲਗਰ ਨਿਗਮ ਲੋਕਾਂ ਨੂੰ ਸਹੂਲਤਾਂ ਦੇਣ ਵਿਚ ਕੋਈ ਵੀ ਕਸਰ ਬਾਕੀ ਨਹੀ ਛੱਡ ਰਿਹਾ। ਅਸੀ ਪੂਰੀ ਵਿਉਤਬੰਦੀ ਨਾਲ ਸ਼ਹਿਰ ਦਾ ਵਿਕਾਸ ਕਰ ਰਹੇ ਹਾਂ। ਉਨਾ ਆਖਿਆ ਕਿ ਆਉਣ ਵਾਲੇ ਸਮੇ ਅੰਦਰ ਹੋਰ ਵੀ ਬਹੁਤ ਸਾਰੇ ਕੰਮ ਹਨ, ਜਿਨਾ ਨੂੰ ਕਰਵਾਇਆ ਜਾਵੇਗਾ। ਮੇਅਰ ਗੋਗੀਆ ਨੇ ਆਖਿਆ ਕਿ ਆਮ ਅਦਮੀ ਪਾਰਟੀ ਪੂਰੀ ਤਰ੍ਹਾਂ ਇਕਜੁਟ ਹੈ ਤੇ ਆਉਣ ਵਾਲੇ ਸਮੇ ਅੰਦਰ ਵੱਡੀਆਂ ਜਿੱਤਾਂ ਪ੍ਰਾਪਤ ਕਰੇਗੀ। ਇਸ ਮੌਕੇ ਵਾਡਰ ਦੀ ਕੌਂਸਲਰ ਰਮਨਪ੍ਰੀਤ ਕੌਰ ਕੋਹਲੀ ਨੇ ਉਨਾ ਦੇ ਵਾਰਡ ਦੀਆਂ ਸੜਕਾਂ ਸ਼ੁਰੂ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਡਾ. ਪਰਮਵੀਰ ਸਿੰਘ ਦਾ ਧੰਨਵਾਦ ਕੀਤਾ ਹੈ।