ਦਹਾਕਿਆਂ ਤੋਂ ਲਟਕਦੀ ਘਨੌਰ ਸ਼ਹਿਰ ਦੇ ਵਾਸੀਆਂ ਦੀ ਮੰਗ ਨੂੰ ਵਿਧਾਇਕ ਗੁਰਲਾਲ ਘਨੌਰ ਨੇ ਕੀਤਾ ਪੂਰਾ
- by Jasbeer Singh
- November 27, 2024
ਦਹਾਕਿਆਂ ਤੋਂ ਲਟਕਦੀ ਘਨੌਰ ਸ਼ਹਿਰ ਦੇ ਵਾਸੀਆਂ ਦੀ ਮੰਗ ਨੂੰ ਵਿਧਾਇਕ ਗੁਰਲਾਲ ਘਨੌਰ ਨੇ ਕੀਤਾ ਪੂਰਾ ਵਿਧਾਇਕ ਗੁਰਲਾਲ ਘਨੌਰ ਨੇ 17.43 ਕਰੋੜ ਦੀ ਲਾਗਤ ਵਾਲੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ ਘਨੌਰ : ਘਨੌਰ ਸ਼ਹਿਰ ਚ ਵਾਟਰ ਟ੍ਰੀਟਮੈਂਟ ਪਲਾਂਟ ਅਤੇ ਪਾਣੀ ਦੀ ਪਾਈਪ ਲਾਈਨਾਂ ਵਿਛਾਉਣ ਦੇ ਕੰਮਾਂ ਦਾ ਵਿਧਾਇਕ ਗੁਰਲਾਲ ਘਨੌਰ ਨੇ ਕੀਤਾ ਉਦਘਾਟਨ ਘਨੌਰ,27 ਨਵੰਬਰ : ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਡਾ. ਰਵਜੋਤ ਸਿੰਘ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਵਿਭਾਗ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕਰਨ ਦੀ ਲੜੀ ਤਹਿਤ ਵਿਧਾਇਕ ਗੁਰਲਾਲ ਘਨੌਰ ਨੇ ਦਹਾਕਿਆਂ ਤੋਂ ਲਟਕਦੀ ਘਨੌਰ ਸ਼ਹਿਰ ਦੇ ਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਕਰੀਬ 17.43 ਕਰੌੜ ਰੁਪਏ ਦੀ ਲਾਗਤ ਨਾਲ ਪਾਣੀ ਦੀ ਪਾਈਪ ਲਾਈਨ ਅਤੇ ਵਾਟਰ ਟਰੀਟਮੈਂਟ ਪਲਾਂਟ 2 ਐਮ. ਐਲ. ਡੀ. ਬਣਾਉਣ ਦੇ ਕੰਮਾ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਸ਼ਹਿਰ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਜਿਥੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ, ਉਥੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਗਿਰਾਵਟ ਨੂੰ ਰੋਕਣ ਲਈ ਇਸ ਤਰ੍ਹਾਂ ਦੇ ਬਦਲਵੇਂ ਸਰੋਤਾਂ ਨੂੰ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਉਕਤ ਪ੍ਰੋਜੈਕਟ ਦੀ ਕੁਲ ਲਾਗਤ 17.43 ਕਰੋੜ ਰੁਪਏ ਹੋਵੇਗੀ । ਜਿਸ ਵਿੱਚ ਪਾਣੀ ਦੀ ਪਾਈਪ ਲਾਈਨ ਦਾ ਕੰਮ ਲਗਭਗ 3.50 ਕਰੋੜ ਰੁਪਏ ਦਾ ਹੋਵੇਗਾ ਅਤੇ ਇਸ ਦੀ ਟੈਂਡਰ ਪ੍ਰੀਕ੍ਰਿਆ ਵੀ ਮੁਕੰਮਲ ਹੋ ਚੁੱਕੀ ਹੈ ਅਤੇ ਮੌਕੇ ਉੱਪਰ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ । ਵਿਧਾਇਕ ਗੁਰਲਾਲ ਘਨੌਰ ਨੇ ਦੱਸਿਆ ਕਿ ਇਸ ਸਾਰੇ ਪ੍ਰੋਜੈਕਟ ਨੂੰ ਮੁਕੰਮਲ ਕਰਨ ਦਾ ਸਮਾਂ ਲਗਭਗ 02 ਸਾਲ ਦਾ ਹੋਵੇਗਾ, ਜਿਸ ਨਾਲ ਘਨੌਰ ਸ਼ਹਿਰ ਵਿੱਚ ਧਰਤੀ ਹੇਠਲੇ ਪਾਣੀ ਦੀ ਜਗ੍ਹਾ ਤੇ ਜਿਥੇ ਨਹਿਰੀ ਪਾਣੀ ਦਾ ਸ਼ੁੱਧੀਕਰਨ ਕਰਕੇ ਇਸਤੇਮਾਲ ਕੀਤਾ ਜਾਵੇਗਾ, ਉਥੇ ਪੁਰਾਣੀਆਂ ਪਈਆਂ ਪਾਈਪਾਂ ਦੀ ਜਗ੍ਹਾ ਤੇ ਨਵੀਂਆਂ ਪਾਈਪਾਂ ਪਾਉਣ ਨਾਲ ਸ਼ਹਿਰ ਵਿੱਚ ਗੰਦਲੇ ਪਾਣੀ ਦੀ ਆ ਰਹੀ ਸਮੱਸਿਆ ਤੋਂ ਵੀ ਸਹਿਰ ਵਾਸੀਆਂ ਨੂੰ ਨਿਜਾਤ ਮਿਲੇਗੀ । ਉਨ੍ਹਾਂ ਕਿਹਾ ਕਿ ਉਕਤ ਪ੍ਰੋਜੈਕਟ ਦੇ ਨਿਰਮਾਣ ਦੇ ਚਲਦਿਆਂ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਵਿਕਾਸ਼ ਧਵਨ ਐਕਸਨ ਸੀਵਰੇਜ ਬੋਰਡ, ਹਨੀਸ ਮਿੱਤਲ ਐਸ. ਡੀ. ਓ. ਸੀਵਰੇਜ ਬੋਰਡ, ਰਵੀ ਨਰੋਲਾ ਜੇ ਈ ਸੀਵਰੇਜ ਬੋਰਡ,ਠੇਕੇਦਾਰ ਸੀਵਰੇਜ ਬੋਰਡ ਭਾਰਤ ਭੂਸ਼ਣ, ਕਾਰਜ ਸਾਧਕ ਅਫਸਰ ਨਗਰ ਪੰਚਾਇਤ ਘਨੌਰ ਚੇਤਨ ਸ਼ਰਮਾ, ਨਾਈਬ ਤਹਿਸੀਲਦਾਰ ਹਰੀਸ਼ ਕੁਮਾਰ, ਸਰਪੰਚ ਦਵਿੰਦਰ ਸਿੰਘ ਭੰਗੂ ਕੁੱਥਾਖੇੜੀ, ਭੁਪਿੰਦਰ ਸਿੰਘ ਭੰਗੂ,ਕਬੱਡੀ ਖਿਡਾਰੀ ਅਸ਼ਵਨੀ ਕੁਮਾਰ ਸ਼ਰਮਾ,ਇੰਦਰਜੀਤ ਸਿੰਘ ਸਿਆਲੂ, ਪਰਮਿੰਦਰ ਸਿੰਘ ਪੰਮਾ ਘਨੌਰ, ਸਰਪੰਚ ਪਿੰਦਰ ਬਘੋਰਾ, ਗੁਰਪ੍ਰੀਤ ਸਿੰਘ ਮੰਨਣ, ਦਵਿੰਦਰ ਸਿੰਘ ਸੋਨੂੰ ਅਲੀਮਾਜਰਾ,ਅਮਰਜੀਤ ਸਿੰਘ ਕਾਮੀ ਕਲਾ, ਗੁਰਨਾਮ ਸਿੰਘ ਚੰਮਲ , ਗੁਰਮੀਤ ਸਿੰਘ ਢੰਡਾ ਸਰਪੰਚ ਰੁੜਕਾ, ਸੋਨੂ ਬਘੋਰਾ, ਕਾਲਾ ਘਨੌਰ, ਮੱਖਣ ਖਾਨ ਘਨੌਰ, ਮਨਜੀਤ ਸਿੰਘ ਘਨੌਰ, ਸਰਪੰਚ ਜੋਧਵੀਰ ਘੜਾਮਾ, ਕਰਮਜੀਤ ਵਿਰਕ ਰਸੂਲਪੁਰ,ਪ੍ਰਗਟ ਸਿੰਘ ਸਰਪੰਚ ਰਾਜਗੜ੍ਹ,ਜੈ ਸਿੰਘ ਫਰੀਦਪੁਰ ,ਹਰਦੀਪ ਸਿੰਘ ਗੁਰਾਇਆ, ਠੇਕੇਦਾਰ ਮਨਜੀਤ ਸਿੰਘ ਹੰਜਰਾ,ਮਸਤਾਨ ਸਿੰਘ ਚਮਲ ,ਦਲਜੀਤ ਸਿੰਘ ਗੁਰਾਇਆ, ਸੁਰਿੰਦਰ ਦੁਲੀ ,ਗੱਬਰ ਸਿੰਘ ਘਨੌਰ, ਮਲਕੀਤ ਸਿੰਘ ਗੁਰਾਇਆ, ਸ਼੍ਰੀ ਕ੍ਰਿਸ਼ਨ ਗਊਸ਼ਾਲਾ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਗਊ ਸੇਵਾਦਾਰਾ ਸਮੇਤ ਐੱਸ ਐਚ ਓ ਘਨੌਰ ਸਾਹਿਬ ਸਿੰਘ ਵਿਰਕ ਸਮੇਤ ਘਨੌਰ ਸ਼ਹਿਰ ਦੀ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਅਤੇ ਪਾਰਟੀ ਵਰਕਰ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.