
ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਦੇ ਤਿੰਨ ਪ੍ਰਾਇਮਰੀ ਸਕੂਲਾਂ 'ਚ 22 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
- by Jasbeer Singh
- April 16, 2025

ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਦੇ ਤਿੰਨ ਪ੍ਰਾਇਮਰੀ ਸਕੂਲਾਂ 'ਚ 22 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ -ਧਮੌਲੀ ਵਿੱਚ ਨਵੇਂ ਉਸਾਰੇ ਕਲਾਸਰੂਮ ਦੇ ਨਾਲ-ਨਾਲ ਦੇਵੀਨਗਰ ਅਤੇ ਦਮਨਹੇੜੀ ਵਿਖੇ ਚਾਰਦੀਵਾਰੀ ਦੀ ਮੁਰੰਮਤ ਦੇ ਸੰਪੂਰਨ ਹੋਏ ਕਾਰਜ ਲੋਕ ਅਰਪਿਤ ਕੀਤੇ ਰਾਜਪੁਰਾ/ਪਟਿਆਲਾ 16 ਅਪ੍ਰੈਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਸਕੂਲਾਂ ਦੇ ਸਰੰਚਨਾਤਕ ਢਾਂਚੇ ਦੀ ਲੋੜ ਨੂੰ ਦੇਖਦਿਆਂ ਸਮਾਰਟ ਕਲਾਸਰੂਮ, ਸਕੂਲ ਦੀ ਮਿਆਰੀ ਚਾਰਦੀਵਾਰੀ, ਰਿਪੇਅਰ ਲਈ ਸਮੇਂ ਸਮੇਂ ਤੇ ਲੋੜੀਂਦਾ ਗ੍ਰਾਟਾਂ ਨਾਲ ਸਕੂਲਾਂ ਦੀ ਕਾਇਆ ਕਲਪ ਹੋ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਰਾਜਪੁਰਾ ਦੇ ਅਧੀਨ ਪੈਂਦੇ ਪਿੰਡਾਂ ਧਮੌਲੀ, ਦੇਵੀਨਗਰ ਅਤੇ ਦਮਨਹੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਪੂਰਾ ਹੋਣ ਉਪਰੰਤ ਉਦਘਾਟਨ ਸਮਾਰੋਹ ਦੌਰਾਨ ਕੀਤਾ। ਉਹਨਾਂ ਸਰਕਾਰੀ ਪ੍ਰਾਇਮਰੀ ਸਕੂਲ ਧਮੌਲੀ ਵਿਖੇ ਤਿਆਰ ਹੋਏ ਨਵੇਂ ਸਮਾਰਟ ਕਲਾਸਰੂਮ ਸਮੇਤ ਲਗਭਗ 15 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਧਮੌਲੀ ਵਿਖੇ ਉਹਨਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਵਿੱਚ ਵੱਧ ਤੋਂ ਵੱਧ ਦਾਖ਼ਲਾ ਕਰਵਾਉਣ ਦੀ ਵੀ ਅਪੀਲ ਕੀਤੀ। ਇਸਦੇ ਨਾਲ ਹੀ ਮੈਡਮ ਨੀਨਾ ਮਿੱਤਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਦਮਨਹੇੜੀ ਵਿਖੇ ਬਲਵਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਏ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ। ਦਮਨਹੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ ਨੇ ਸੈਂਟਰ ਹੈੱਡ ਟੀਚਰ ਰੇਨੂੰ ਰਹੇਜਾ ਦੀ ਅਗਵਾਈ ਹੇਠ ਵਿੱਦਿਅਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਉਹਨਾਂ ਦੇ ਨਾਲ ਆਏ ਵਿਜੇ ਕੁਮਾਰ ਮੈਨਰੋ ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜੋਨ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਬਲਾਕ ਰਾਜਪੁਰਾ-2 ਦੇ ਬੀ ਐਨ ਓ ਹਰਪ੍ਰੀਤ ਸਿੰਘ ਹੈੱਡ ਮਾਸਟਰ ਨੇ ਅਤੇ ਉਹਨਾਂ ਦੀ ਟੀਮ ਨੇ ਜੀ ਆਇਆਂ ਕੀਤਾ ਅਤੇ ਸਨਮਾਨਿਤ ਕੀਤਾ ਗਿਆ। ਵਿਧਾਇਕਾ ਨੇ ਵਿਸ਼ਵਾਸ ਦਿਵਾਇਆ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਵਧਾਉਣ ਵਾਲੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਪ੍ਰੋਗਰਾਮ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਬੀਪੀਈਓ ਬਲਵਿੰਦਰ ਕੁਮਾਰ, ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਮੇਜਰ ਸਿੰਘ ਬਲਾਕ ਮੀਡੀਆ ਕੋਆਰਡੀਨੇਟਰ, ਪ੍ਰਵੀਨ ਕੁਮਾਰ ਸੀਐਚਟੀ, ਪਿਆਰਾ ਸਿੰਘ, ਰੇਖਾ ਵਰਮਾ, ਸੁਮਿਤ ਬਖਸ਼ੀ, ਤਰੁਣ ਸ਼ਰਮਾ, ਰਾਜੇਸ਼ ਬਾਵਾ, ਮਨਜੀਤ ਸਿੰਘ ਸੀਐਚਟੀ, ਯੋਗੇਸ਼ ਕੁਮਾਰ ਮੀਡੀਆ ਕੋਆਰਡੀਨੇਟਰ ਪ੍ਰਾਇਮਰੀ ਰਾਜਪੁਰਾ-1, ਦੀਪਕ ਪੁਰੀ, ਨਿਰਮਲ ਕੌਰ ਸੈਂਟਰ ਹੈੱਡ ਟੀਚਰ, ਡਾ: ਚਰਨਕਮਲ ਸਿੰਘ ਧੀਮਾਨ, ਧਨਵੰਤ ਸਿੰਘ, ਅਨੂਪ ਸ਼ਰਮਾ, ਇੰਦਰਪ੍ਰੀਤ ਸਿੰਘ ਬੀਆਰਸੀ, ਸਕੂਲ ਅਧਿਆਪਕ, ਮਾਪੇ, ਪਤਵੰਤੇ ਸੱਜਣ, ਪੰਚਾਇਤ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਹੋਰ ਸੱਜਣ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.