go to login
post

Jasbeer Singh

(Chief Editor)

Patiala News

ਕਿਰਾਏ ’ਤੇ ਬੰਦਿਆਂ ਨਾਲ ਮੋਦੀ ਦੀ ਫੇਰੀ ਨੇਪਰੇ ਚੜ੍ਹਾਈ: ਡਾ. ਬਲਬੀਰ

post-img

‘ਆਪ’ ਉਮੀਦਵਾਰ ਡਾ. ਬਲਬੀਰ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਮੌਕੇ ਕਥਿਤ ਤੌਰ ’ਤੇ ਕਿਰਾਏ ਦੇ ਬੰਦੇ ਲਿਆ ਕੇ ਭਾਜਪਾ ਉਮੀਦਵਾਰ ਵੱਲੋਂ ਕੀਤੇ ਵੱਡੇ ਇਕੱਠ ਨੂੰ ਸਰਾਸਰ ਲੋਕਾਂ ਨਾਲ ਵਿਸ਼ਵਾਸ਼ਘਾਤ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਝੂਠੇ ਜੁਮਲਿਆਂ ਵਾਂਗ ਪਟਿਆਲਾ ਦੀ ਭਾਜਪਾ ਉਮੀਦਵਾਰ ਵੱਲੋਂ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈ ਭਰਮਾਇਆ ਜਾ ਰਿਹਾ। ਉਨ੍ਹਾਂ ਅੱਜ ਪਟਿਆਲਾ ਨੇੜਲੇ ਪਿੰਡ ਬਾਰਨ, ਲੰਗ, ਚਲੈਲਾ ਤੇ ਹੋਰਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਇੰਡੀਆ ਗੱਠਜੋੜ ’ਤੇ ਦੋਸ਼ ਲਾਇਆ ਕਿ ਇਸ ਗੱਠਜੋੜ ਕੋਲ ਪ੍ਰਧਾਨ ਮੰਤਰੀ ਲਈ ਕੋਈ ਚਿਹਰਾ ਨਹੀਂ ਹੈ ਪਰ ਇਹ ਗੱਲ ਕਹਿਣ ਤੋਂ ਪਹਿਲਾਂ ਮੋਦੀ ਆਪਣੇ ਅੰਦਰ ਝਾਤ ਮਾਰ ਕੇ ਦੇਖਣ ਕਿ ਉਨ੍ਹਾਂ ਦੇ ਉਮੀਦਵਾਰ ਮੇਅਰ ਤੱਕ ਦੀਆਂ ਚੋਣਾਂ ਵੀ ਮੋਦੀ ਦੇ ਨਾਮ ’ਤੇ ਲੜਦੇ ਹਨ, ਜਦੋ ਕਿ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਇੰਡੀਆ ਗੱਠਜੋੜ ਕੋਲ ਪ੍ਰਧਾਨ ਮੰਤਰੀ ਅਤੇ ਹੋਰ ਅਹੁਦਿਆਂ ਦੇ ਸੁਚੱਜੇ ਢੰਗ ਨਾਲ ਕੰਮ ਕਰਨ ਲਈ ਪੂਰੀ ਟੀਮ ਤਿਆਰ ਹੈ। ਇਸ ਮੌਕੇ ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸੰਧੂ, ਜਗਦੀਪ ਜੱਗਾ, ਕਰਨਲ ਜੇ ਵੀ ਸਿੰਘ, ਜਸਵਿੰਦਰ ਬੱਸੀ ਗੁਰਕਿਰਪਾਲ ਸਿੰਘ ਕਸਿਆਣਾ, ਗੱਜਣ ਸਿੰਘ, ਗੁਰਚਰਨ ਸਿੰਘ ਭੰਗੂ, ਰੁਪਿੰਦਰ ਕੋਚ, ਹਨੀ ਲੁਥਰਾ, ਹਰਮਨ ਸੰਧੂ, ਸਨੀ ਡੱਬੀ ਤੇ ਸੰਜੀਵ ਕੁਮਾਰ ਹਾਜ਼ਰ ਸਨ।

Related Post